shooting

ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਮਲੋਟ, 29 ਜਨਵਰੀ : ਮਲੋਟ ਉਪ ਮੰਡਲ ਦੇ ਪਿੰਡ ਮੋਹਲਾਂ ਵਿਖੇ ਇਕ 35 ਸਾਲ ਦੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਰਮਨਵੀਰ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਮੋਹਲਾਂ ਨੇ ਅੱਜ ਦੁਪਹਿਰ ਵੇਲੇ ਆਪਣੀ 12 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ, ਜੋ ਘਰੈਲੂ ਕਲੇਸ਼ ਕਰ ਕੇ ਪ੍ਰੇਸ਼ਾਨ ਸੀ।

ਇਸ ਸਬੰਧੀ ਚੌਕੀ ਇੰਚਾਰਜ ਏ. ਐੱਸ. ਆਈ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ। ਸ਼ਰਾਬ ਆਦਿ ਪੀਣ ਕਰ ਕੇ ਘਰੇਲੂ ਕਲੇਸ਼ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਪਤਨੀ ਪੇਕੇ ਗਈ ਹੈ ਅਤੇ ਘਰ ਇਕੱਲੀ ਮਾਂ ਹੈ।

ਪੁਲਸ ਦਾ ਕਹਿਣਾ ਹੈ ਕਿ ਭਲਕੇ ਮਾਂ ਦੇ ਬਿਆਨਾਂ ’ਤੇ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ। ਇਕ ਵਾਰ ਲਾਸ਼ ਮਲੋਟ ਸਰਕਾਰੀ ਹਸਪਤਾਲ ਪਈ ਹੈ, ਜਿਥੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਪੋਸਟ ਮਾਰਟਮ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Read More : 10 ਰੁਪਏ ਦਾ ਸਿੱਕਾ ਫਟਿਆ ; ਢਾਈ ਸਾਲਾ ਬੱਚੀ ਦੇ ਹੱਥ ਝੁਲਸੇ

Leave a Reply

Your email address will not be published. Required fields are marked *