ਨਵੀਂ ਦਿੱਲੀ, 24 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ‘ਭਾਰਤੀ ਸਿਨੇਮਾ ’ਚ ਇਕ ਯੁੱਗ ਦਾ ਅੰਤ’ ਹੋ ਗਿਆ ਹੈ।
ਮੋਦੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ,‘‘ਧਰਮਿੰਦਰ ਜੀ ਇਕ ਪ੍ਰਸਿੱਧ ਫਿਲਮੀ ਸ਼ਖਸੀਅਤ ਤੇ ਵਿਲੱਖਣ ਅਭਿਨੇਤਾ ਸਨ ਜਿਨ੍ਹਾਂ ਆਪਣੇ ਹਰ ਕਿਰਦਾਰ ’ਚ ਆਕਰਸ਼ਣ ਤੇ ਗਹਿਰਾਈ ਪੈਦਾ ਕੀਤੀ। ਜਿਸ ਤਰ੍ਹਾਂ ਉਨ੍ਹਾਂ ਵੰਨ-ਸੁਵੰਨੀਆਂ ਭੂਮਿਕਾਵਾਂ ਨਿਭਾਈਆਂ, ਉਸ ਨੇ ਅਣਗਿਣਤ ਲੋਕਾਂ ਦੇ ਦਿਲਾਂ ’ਚ ਡੂੰਘੀ ਛਾਪ ਛੱਡੀ।’’
ਪ੍ਰਧਾਨ ਮੰਤਰੀ ਨੇ ਕਿਹਾ,‘‘ਧਰਮਿੰਦਰ ਜੀ ਆਪਣੀ ਸਾਦਗੀ, ਨਿਮਰਤਾ ਤੇ ਗਰਮਜੋਸ਼ੀ ਲਈ ਵੀ ਜਾਣੇ ਜਾਂਦੇ ਸਨ। ਇਸ ਦੁੱਖ ਦੀ ਘੜੀ ’ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹੈ। ਓਮ ਸ਼ਾਂਤੀ।’’
Read More : ਘਰ ਨੂੰ ਲੱਗੀ ਅੱਗ, ਕਿਰਾਏ ‘ਤੇ ਰਹਿੰਦੇ ਪੰਜਾਬੀ ਪਰਿਵਾਰ ਦੇ 3 ਜੀਆਂ ਦੀ ਮੌਤ
