PM Modi

‘ਵਿਕਸਿਤ ਬਿਹਾਰ’ ਦਾ ਮਤਲਬ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ : ਪ੍ਰਧਾਨ ਮੰਤਰੀ ਮੋਦੀ

ਆਰਾ, 2 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਬਿਹਾਰ ‘ਵਿਕਸਿਤ ਭਾਰਤ’ ਦੀ ਨੀਂਹ ਹੈ ਤੇ ‘ਵਿਕਸਿਤ ਬਿਹਾਰ’ ਦਾ ਮਤਲਬ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹੈ।

ਐਤਵਾਰ ਆਰਾ ’ਚ ਇਕ ਚੋਣ ਰੈਲੀ ’ਚ ਬੋਲਦਿਆਂ ਮੋਦੀ ਦਾਅਵਾ ਕੀਤਾ ਕਿ ਇਸ ਵਾਰ ਬਿਹਾਰ ਦੇ ਲੋਕ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਨੂੰ ਰਿਕਾਰਡ ਗਿਣਤੀ ’ਚ ਸੀਟਾਂ ਦੇਣਗੇ ਤੇ ‘ਜੰਗਲਰਾਜ’ ਲਿਅਾਉਣ ਵਾਲਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਰਾਜਗ ਦਾ ਮੈਨੀਫੈਸਟੋ ਬਿਹਾਰ ਦੇ ਤੇਜ਼ ਵਿਕਾਸ ਨੂੰ ਸਮਰਪਿਤ ਇਕ ਦੂਰਅੰਦੇਸ਼ੀ ਦਸਤਾਵੇਜ਼ ਹੈ। ਇਹ ਇਕ ਇਮਾਨਦਾਰ ਤੇ ਸਪੱਸ਼ਟ ਸੋਚ ਵਾਲਾ ਮੈਨੀਫੈਸਟੋ ਹੈ, ਜਦੋਂ ਕਿ ਜੰਗਲਰਾਜ ਦੀ ਹਮਾਇਤ ਕਰਨ ਵਾਲੇ ਝੂਠੇ ਵਾਅਦਿਆਂ ਦੀ ਪੰਡ ਲੈ ਕੇ ਆਏ ਹਨ ਪਰ ਲੋਕ ਸਭ ਕੁਝ ਜਾਣਦੇ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਰੁਜ਼ਗਾਰ, ਕਿਸਾਨਾਂ ਦੇ ਹਿੱਤਾਂ ’ਚ ਕਦਮ ਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਪਾਅ ਰਾਜਗ ਦੇ ਮੈਨੀਫੈਸਟੋ ਦੇ ਮੁੱਖ ਨੁਕਤੇ ਹਨ। 1.30 ਕਰੋੜ ਔਰਤਾਂ ਨੂੰ ਅਾਪਣੇ ਖਾਤਿਆਂ ’ਚ 10-10 ਹਜ਼ਾਰ ਰੁਪਏ ਮਿਲੇ ਹਨ। ਬਿਹਾਰ ’ਚ ਦੇਸ਼ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈ, ਇਸ ਲਈ ਸਾਡਾ ਮੈਨੀਫੈਸਟੋ ਨੌਜਵਾਨਾਂ ਦੇ ਹੁਨਰ ਦੇ ਵਿਕਾਸ ਤੇ ਰੁਜ਼ਗਾਰ ਪੈਦਾ ਕਰਨ ’ਤੇ ਕੇਂਦ੍ਰਿਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ’ਚ ਸੂਖਮ, ਛੋਟੇ ਤੇ ਦਰਮਿਆਨੇ ਅਦਾਰਿਆਂ ਤੇ ਛੋਟੇ ਉਦਯੋਗਾਂ ਦੇ ਨੈੱਟਵਰਕ ਦਾ ਹੋਰ ਪਸਾਰ ਕੀਤਾ ਜਾਵੇਗਾ। ਬਿਹਾਰ ਜਲਦੀ ਹੀ ਪੂਰਬੀ ਭਾਰਤ ’ਚ ਇਕ ਵੱਡਾ ਟੈਕਸਟਾਈਲ ਅਤੇ ਸੈਰ-ਸਪਾਟਾ ਕੇਂਦਰ ਬਣ ਜਾਵੇਗਾ।

ਉਨ੍ਹਾਂ ਕਿਹਾ ਕਿ ਰਾਜਗ ਬਿਹਾਰ ਦੀ ਪੇਂਡੂ ਆਰਥਿਕਤਾ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ। ਕੇਂਦਰ ਸਰਕਾਰ ਨੇ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਅਧੀਨ ਛੋਟੇ ਕਿਸਾਨਾਂ ਨੂੰ 6,000 ਕਰੋੜ ਰੁਪਏ ਪ੍ਰਦਾਨ ਕੀਤੇ ਹਨ। ਹੁਣ ਸੂਬਾ ਸਰਕਾਰ ਆਪਣੇ ਯੋਗਦਾਨ ’ਚੋਂ 3,000 ਕਰੋੜ ਰੁਪਏ ਜੋੜੇਗੀ। ਅਸੀਂ ਆਪਣੇ ਵਾਅਦੇ ਪੂਰੇ ਕਰਦੇ ਹਾਂ। ਇਹ ਰਾਜਗ ਦਾ ਟ੍ਰੈਕ ਰਿਕਾਰਡ ਹੈ। ਮੈਂ ਗਾਰੰਟੀ ਦਿੱਤੀ ਸੀ ਤੇ ਹੁਣ ਲੋਕਾਂ ਨੂੰ ਮੁਫਤ ਰਾਸ਼ਨ ਮਿਲ ਰਿਹਾ ਹੈ। ਪਹਿਲਾਂ ਇੱਥੇ ਅਰਵਾ ਭਾਵ ਕੱਚੇ ਚੌਲ ਉਪਲਬਧ ਸਨ। ਹੁਣ ਉਸਨਾ ਭਾਵ ਪੱਕੇ ਚੌਲ ਦਿੱਤੇ ਜਾ ਰਹੇ ਹਨ। ਅਸੀਂ ਗਰੀਬਾਂ ਨੂੰ ਪੱਕੇ ਘਰ ਪ੍ਰਦਾਨ ਕਰਨ ਦੀ ਗਾਰੰਟੀ ਵੀ ਪੂਰੀ ਕੀਤੀ ਹੈ।

Read More : 15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਗ੍ਰਿਫਤਾਰ

Leave a Reply

Your email address will not be published. Required fields are marked *