ਅੱਧਾ ਘੰਟਾ ਬਿਤਾਉਣ ਤੋਂ ਬਾਅਦ ਹੀਰਾ ਮਹਿਲ ਲਈ ਹੋਏ ਰਵਾਨਾ
ਨਾਭਾ, 23 ਸਤੰਬਰ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਨਾਭਾ-ਪਟਿਆਲਾ ਰੋਡ ‘ਤੇ ਡੇਰਾ ਬਿਆਸ ਪਹੁੰਚੇ, ਜਿਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਨਵੀਂ ਜੇਲ ‘ਚ ਮੁਲਾਕਾਤ ਕੀਤੀ। ਇਥੇ ਉਨ੍ਹਾਂ ਨੇ ਲਗਭਗ ਅੱਧਾ ਘੰਟਾ ਬਿਤਾਇਆ। ਉਪਰੰਤ ਸਖਤ ਸੁਰੱਖਿਆ ਹੇਠ ਹੀ ਬਾਬਾ ਗੁਰਿੰਦਰ ਸਿੰਘ ਨੂੰ ਪੁਲਿਸ ਵੱਲੋਂ ਜੇਲ ਤੋਂ ਬਾਹਰ ਲਿਆਂਦਾ ਗਿਆ ਅਤੇ ਵਾਪਸ ਕਾਰ ਵਿਚ ਵਾਪਸ ਚਲੇ ਗਏ।
ਹਾਲਾਂਕਿ ਅਜੇ ਮੁਲਾਕਾਤ ਦਾ ਕਾਰਨ ਸਪੱਸ਼ਟ ਨਹੀਂ ਹੈ। ਦੱਸ ਦਈਏ ਪੰਜਾਬ ਸਰਕਾਰ ਵੱਲੋਂ ਅਕਾਲੀ ਆਗੂ ਨੂੰ ਆਮਦਨ ਤੋਂ ਵੱਧ ਮਾਮਲੇ ‘ਚ ਨਿਆਂਇਕ ਹਿਰਾਸਤ ਵਿਚ ਜੇਲ ਅੰਦਰ ਰੱਖਿਆ ਗਿਆ ਹੈ।
ਇਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੀਡੀਆ ਨਾਲ ਗੱਲ ਕੀਤੇ ਬਿਨਾਂ ਹੀਰਾ ਮਹਿਲ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਮਹਿਲ ਲਈ ਰਵਾਨਾ ਹੋ ਗਏ। ਮਹਾਰਾਜਾ ਹੀਰਾ ਸਿੰਘ ਦੀ ਪੜਪੋਤੀ ਪ੍ਰੀਤੀ ਸਿੰਘ ਇਸ ਸਮੇਂ ਹੀਰਾ ਮਹਿਲ ਵਿੱਚ ਰਹਿ ਰਹੀ ਹੈ।
ਜਾਣਕਾਰੀ ਅਨੁਸਾਰ ਡੇਰਾ ਮੁਖੀ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ। ਇਸ ਦੌਰਾਨ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਕਿਉਂਕਿ ਬਾਬਾ ਜੀ ਦੇ ਦਰਸ਼ਨਾਂ ਲਈ ਜੇਲ੍ਹ ਦੇ ਬਾਹਰ ਭਾਰੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋ ਗਏ ਸਨ। ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਸਵੇਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਗੰਭੀਰਪੁਰ (ਅਨੰਦਪੁਰ ਸਾਹਿਬ) ਪਹੁੰਚੇ। ਇਥੇ ਹੀ ਉਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ।
Read More : ਠੇਕੇਦਾਰ ਵਲੋਂ ਪੇਮੈਂਟ ਨਾ ਮਿਲਣ ਕਾਰਨ ਓਵਰਬ੍ਰਿਜ ਦੇ ਥੰਮ੍ਹ ’ਤੇ ਚੜ੍ਹਿਆ ਮੁਲਾਜ਼ਮ