demand letter

ਮਾਲੇਰਕੋਟਲਾ ਰੇਲਵੇ ਸਟੇਸ਼ਨ ਨੂੰ ਜੰਕਸ਼ਨ ਬਣਾਉਣ ਦੀ ਮੰਗ

ਐੱਮ. ਪੀ. ਮੀਤ ਹੇਅਰ ਦੇ ਨਾਂ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

ਮਾਲੇਰਕੋਟਲਾ, 26 ਜੁਲਾਈ : ਜਨਤਾ ਸੁਰੱਖਿਆ ਫਾਊਂਡੇਸ਼ਨ ਵੱਲੋਂ ਮਾਲੇਰਕੋਟਲਾ ਰੇਲਵੇ ਸਟੇਸ਼ਨ ਨੂੰ ਜੰਕਸ਼ਨ ਬਣਾਉਣ ਦੀ ਮੰਗ ਸਬੰਧੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂ ਇਕ ਮੰਗ ਪੱਤਰ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਸੌਂਪਿਆ ਗਿਆ।

ਇਸ ਮੌਕੇ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਨੇ ਦੱਸਿਆ ਕਿ ਮਾਲੇਰਕੋਟਲਾ ਦਾ ਰੇਲਵੇ ਸਟੇਸ਼ਨ ਜੰਕਸ਼ਨ ਨਾ ਹੋਣ ਕਾਰਨ ਬਹੁਤ ਸਾਰੀਆ ਰੇਲ ਗੱਡੀਆਂ ਦਾ ਠਹਿਰਾਉ ਮਾਲੇਰਕੋਟਲਾ ਵਿਖੇ ਨਹੀਂ ਹੈ ਜਿਸ ਕਾਰਨ ਮਾਲੇਰਕੋਟਲਾ ਨਿਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਮਾਲੇਰਕੋਟਲਾ ਨੂੰ ਜਲਦ ਤੋਂ ਜਲਦ ਜੰਕਸ਼ਨ ਬਣਾਇਆ ਜਾਵੇ।

ਇਸ ਮੌਕੇ ਮੰਗ ਪੱਤਰ ਹਾਸਲ ਕਰਨ ਉਪਰੰਤ ਵਿਧਾਇਕ ਡਾ. ਰਹਿਮਾਨ ਨੇ ਕਿਹਾ ਕਿ ਜਨਤਾ ਸੁਰੱਖਿਆ ਫਾਊਂਡੇਸ਼ਨ ਦੇ ਨਾਲ-ਨਾਲ ਸਮੂਹ ਜ਼ਿਲਾ ਵਾਸੀਆਂ ਦੀ ਮਾਲੇਰਕੋਟਲਾ ਨੂੰ ਜੰਕਸ਼ਨ ਬਣਾਉਣ ਦੀ ਮੰਗ ਹੈ। ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ-ਪੱਤਰ ਸੌਂਪ ਕੇ ਉਕਤ ਮੰਗ ਨੂੰ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਜਾਵੇਗੀ।

ਇਸ ਮੌਕੇ ਜ਼ਿਲਾ ਸਕੱਤਰ ਸ਼ਮੀਮ ਬੁਖਾਰੀ ਨੇ ਕਿਹਾ ਕਿ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ’ਤੇ ਮਾਲੇਰਕੋਟਲਾ ਵਾਸੀਆਂ ਨੂੰ ਦਰਪੇਸ਼ ਸਮੱਸਿਆ ਦੇ ਸਥਾਈ ਹੱਲ ਲਈ ਯਤਨ ਕੀਤੇ ਜਾਂਦੇ ਹਨ।

Read More : ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ

Leave a Reply

Your email address will not be published. Required fields are marked *