ਦਿੱਲੀ ਵਿਧਾਨ ਸਭਾ ਅਤੇ ਲਾਲ ਕਿਲੇ

ਦਿੱਲੀ ਵਿਧਾਨ ਸਭਾ ਅਤੇ ਲਾਲ ਕਿਲੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਕਈ ਸੰਸਥਾਵਾਂ ਨੂੰ ਭੇਜੀ ਗਈ ਧਮਕੀ ਭਰੀ ਈ-ਮੇਲ ’ਚ ਲਿਖਿਆ ‘ਦਿੱਲੀ ਬਣੇਗੀ ਖ਼ਾਲਿਸਤਾਨ’, ਜਾਂਚ ਮਗਰੋਂ ਅਫ਼ਵਾਹ ਨਿਕਲੀ

ਨਵੀਂ ਦਿੱਲੀ, 23 ਫਰਵਰੀ : ਦਿੱਲੀ ਵਿਧਾਨ ਸਭਾ, ਸਕੱਤਰੇਤ, ਲਾਲ ਕਿਲਾ ਅਤੇ ਰਾਸ਼ਟਰੀ ਰਾਜਧਾਨੀ ਦੇ ਦੋ ਸਕੂਲਾਂ ਸਮੇਤ ਕਈ ਅਹਿਮ ਸੰਸਥਾਵਾਂ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਹਾਲਾਂਕਿ, ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਇਸ ਨੂੰ ‘ਫ਼ਰਜ਼ੀ’ ਐਲਾਨ ਦਿੱਤਾ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਿਕ ਦਿੱਲੀ ਸਕੱਤਰੇਤ, ਧੌਲਾ ਕੂਆਂ ਸਥਿਤ ਆਰਮੀ ਪਬਲਿਕ ਸਕੂਲ ਅਤੇ ਲੋਧੀ ਰੋਡ ਸਥਿਤ ਏਅਰਫੋਰਸ ਬਾਲ ਭਾਰਤੀ ਸਕੂਲ ਨੂੰ ਇਹ ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਸਨ।

ਸੂਤਰਾਂ ਅਨੁਸਾਰ ਦਿੱਲੀ ਵਿਧਾਨ ਸਭਾ ਅਤੇ ਸਪੀਕਰ ਦੀ ਅਧਿਕਾਰਤ ਈ-ਮੇਲ ਆਈ.ਡੀ. ’ਤੇ ਸਵੇਰੇ 8 ਵਜੇ ਇਹ ਸੰਦੇਸ਼ ਪ੍ਰਾਪਤ ਹੋਏ। ਈ-ਮੇਲ ’ਚ ਲਿਖਿਆ ਸੀ ਿਕ ‘ਦਿੱਲੀ ਬਣੇਗੀ ਖ਼ਾਲਿਸਤਾਨ’ ਅਤੇ ਦਾਅਵਾ ਕੀਤਾ ਗਿਆ ਸੀ ਿਕ ਅਗਲੇ ਤਿੰਨ ਦਿਨਾਂ ’ਚ ਦਿੱਲੀ ਦੇ ਸਕੂਲਾਂ, ਲਾਲ ਕਿਲੇ ਅਤੇ ਮੈਟਰੋ ਸਟੇਸ਼ਨਾਂ ’ਚ ਧਮਾਕੇ ਕੀਤੇ ਜਾਣਗੇ। ਈ-ਮੇਲ ’ਚ ਵੱਖ-ਵੱਖ ਥਾਵਾਂ ’ਤੇ ਧਮਾਕੇ ਕਰਨ ਲਈ ਖ਼ਾਸ ਸਮਾਂ ਵੀ ਦਿੱਤਾ ਗਿਆ ਸੀ।

ਪੁਲਸ ਅਧਿਕਾਰੀਆਂ ਨੇ ਦੱਸਿਆ ਿਕ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਿਕ ਇਹ ਈ-ਮੇਲ ਕਿੱਥੋਂ ਭੇਜੀ ਗਈ ਹੈ। ਭੇਜਣ ਵਾਲੇ ਦੀ ਪਛਾਣ ਕਰਨ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।

Read More : ਨੌਜਵਾਨ ਨੂੰ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਕੀਤਾ ਅੰਨ੍ਹਾ ਤਸ਼ੱਦਦ

Leave a Reply

Your email address will not be published. Required fields are marked *