Gurugram Murder

ਦਿੱਲੀ ਦੇ ਫਾਈਨਾਂਸਰ ਦੀ ਗੋਲੀਆਂ ਮਾਰ ਕੇ ਹੱਤਿਆ

ਫੂਡ ਡਲਿਵਰੀ ਕੰਪਨੀਆਂ ਦੀਆਂ ਟੀ-ਸ਼ਰਟਾਂ ਪਾ ਕੇ ਆਏ ਸੀ ਹਮਲਾਵਰ

ਗੁਰੂਗ੍ਰਾਮ, 5 ਅਗਸਤ : ਦੇਰ ਰਾਤ ਸੈਕਟਰ-77 ਵਿੱਚ ਦਿੱਲੀ ਦੇ ਨੰਗਲੋਈ ਦੇ ਰਹਿਣ ਵਾਲੇ ਰੋਹਿਤ ਸ਼ੌਕੀਨ (40) ਦੀ ਐਸਪੀਆਰ ਰੋਡ ‘ਤੇ ਪਾਮ ਹਿਲਜ਼ ਸੋਸਾਇਟੀ ਦੇ ਸਾਹਮਣੇ ਹਮਲਾਵਰਾਂ ਨੇ 6 ਤੋਂ ਵੱਧ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਹਰਿਆਣਵੀ ਗਾਇਕ ਅਤੇ ਸਿਆਸਤਦਾਨ ਰਾਹੁਲ ਫਾਜ਼ਿਲਪੁਰੀਆ ਦਾ ਫਾਈਨਾਂਸਰ ਸੀ।

ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਜ਼ੋਮੈਟੋ-ਬਲਿੰਕਿਟ ਵਰਗੀਆਂ ਫੂਡ ਡਲਿਵਰੀ ਕੰਪਨੀਆਂ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ। ਰੋਹਿਤ ਦੇ ਸਰੀਰ ‘ਤੇ 5-6 ਗੋਲੀਆਂ ਲੱਗੀਆਂ ਅਤੇ ਗੋਲੀਆਂ ਦੇ ਖੋਲ ਮੌਕੇ ‘ਤੇ ਖਿੰਡੇ ਹੋਏ ਮਿਲੇ। ਸੂਚਨਾ ਮਿਲਦੇ ਹੀ ਪੁਲਿਸ ਰੋਹਿਤ ਨੂੰ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਜਾਇਦਾਦ ਦੇ ਝਗੜੇ ਜਾਂ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੋ ਸਕਦਾ ਹੈ। ਮਾਨੇਸਰ ਦੇ ਏਸੀਪੀ ਵਰਿੰਦਰ ਸੈਣੀ ਨੇ ਕਿਹਾ ਕਿ ਪੁਲਿਸ ਰੋਹਿਤ ਦੇ ਅਪਰਾਧਿਕ ਪਿਛੋਕੜ ਸਮੇਤ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

Read More : ਸ੍ਰੀ ਮੁਕਤਸਰ ਸਾਹਿਬ ਵਿਚ ਮਨਰੇਗਾ ਦੇ ਕੰਮਾਂ ’ਚ ਕਰੋੜਾਂ ਦੀ ਧਾਂਦਲੀ

Leave a Reply

Your email address will not be published. Required fields are marked *