ਸਪੀਕਰ ਸੰਧਵਾਂ ਤੇ ਸਿਹਤ ਮੰਤਰੀ ਨੇ ਦਿੱਤਾ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ
ਚੰਡੀਗੜ੍ਹ, 11 ਮਾਰਚ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਪੰਜਾਬ ਦੇ ਇੱਕ ਉੱਚ ਪੱਧਰੀ ਵਫ਼ਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਹ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ ਵਿਧਾਨ ਸਭਾ ਕੰਪਲੈਕਸ ਵਿਖੇ ਹੋਈ।
ਇਸ ਮੀਟਿੰਗ ਨੂੰ ਸਿਰੇ ਚਾੜ੍ਹਨ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਡਾ. ਤਰਸੇਮ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਕੱਤਰ ਡਾ. ਗਗਨ ਅਰੋੜਾ ਨੇ ਇਲੈਕਟ੍ਰੋਹੋਮਿਓਪੈਥੀ ਨਾਲ ਸਬੰਧਤ ਸਪੈਗਿਰਿਕ ਦਵਾਈਆਂ ਨੂੰ ਨਿਯਮਤ ਕਰਨ ਅਤੇ ਨਿਰਮਾਣ ਲਾਇਸੈਂਸ ਜਾਰੀ ਕਰਨ ਦੀ ਜ਼ੋਰਦਾਰ ਮੰਗ ਰੱਖੀ। ਉਨ੍ਹਾਂ ਦਲੀਲ ਦਿੱਤੀ ਕਿ ਇਸ ਵਿਧੀ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਸੂਬੇ ਦੇ ਸਿਹਤ ਢਾਂਚੇ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਫ਼ਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਹਨਾਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰੇਗੀ। ਉਨ੍ਹਾਂ ਐਸੋਸੀਏਸ਼ਨ ਨੂੰ ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿੱਚ ਇਸ ਪ੍ਰਣਾਲੀ ਨੂੰ ਮਿਲੀ ਮਾਨਤਾ ਸਬੰਧੀ ਦਸਤਾਵੇਜ਼ ਅਤੇ ਡੇਟਾ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਐਸੋਸੀਏਸ਼ਨ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ, ਵਿਧਾਇਕ ਸ਼ੈਰੀ ਕਲਸੀ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮੀਟਿੰਗ ਉਪਰੰਤ ਸਮੂਹ ਡਾਕਟਰਾਂ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਪ੍ਰਤੱਖ ਨਜ਼ਾਰਾ ਵੀ ਤੱਕਿਆ।
ਇਸ ਮੌਕੇ ਡਾਕਟਰਾਂ ਦੀ ਵੱਡੀ ਟੀਮ ਹਾਜ਼ਰ ਸੀ, ਜਿਸ ਵਿੱਚ ਡਾ: ਜਸਵਿੰਦਰ ਸਿੰਘ ਅਜੀਤਵਾਲ, ਡਾ: ਗੁਰਦੇਵ ਸਿੰਘ ਫਿਰੋਜ਼ਪੁਰ, ਡਾ: ਅਵਤਾਰ ਸਿੰਘ ਨਕੋਦਰ, ਡਾ: ਰਣਜੀਤ ਸਿੰਘ ਅਬੋਹਰ, ਡਾ: ਇੰਦਰਜੀਤ ਕੌਰ ਅੰਮਿ੍ਤਸਰ, ਡਾ: ਤੇਜਵੰਤ ਕੌਰ ਕੋਟਕਪੂਰਾ, ਡਾ: ਇੰਦਰਜੀਤ ਸਿੰਘ ਨਥਾਣਾ, ਡਾ: ਜਗਸੀਰ ਖਾਰਾ (ਏ ਐਂਡ ਡੀ ਫਾਰਮਾ), ਗੁਰਮੇਲ ਸਿੰਘ ਚਹਿਲ, ਡਾ: ਰੇਸ਼ਮ ਸਿੰਘ ਚਹਿਲ, ਡਾ: ਦਲਜੀਤ ਸਿੰਘ ਮੋਗਾ, ਡਾ: ਰਣਜੀਤ ਸਿੰਘ ਬਿਲਾਸਪੁਰ, ਡਾ: ਲਖਵਿੰਦਰ ਸ਼ਰਮਾ ਬਰਗਾੜੀ, ਡਾ: ਗੁਰਬਚਨ ਸਿੰਘ ਥਰਾਜ, ਡਾ: ਗੁਰਮੇਲ ਸਿੰਘ ਢਿੱਲੋਂ, ਡਾ: ਬਲਦੇਵ ਸਿੰਘ ਕਾਲਕੇ, ਡਾ: ਚੰਦ ਸਿੰਘ ਰੁਪਾਣਾ, ਡਾ: ਸੁਰਜੀਤ ਸਿੰਘ ਕਪੂਰਥਲਾ, ਸੁਖਵਿੰਦਰ ਸਿੰਘ ਕਪੂਰਥਲਾ, ਡਾ: ਗੁਰਦਿਆਲ ਸਿੰਘ ਕਪੂਰਥਲਾ, ਗੂਹਲਾ ਸਿੰਘ ਪੱਲਣਪੁਰ, ਡਾ: ਸਾਹਿਬ ਸਿੰਘ ਜ਼ੀਰਾ, ਡਾ: ਸਾਹਿਬ ਸਿੰਘ ਤਰਨਤਾਰਨ, ਡਾ: ਭੁਪਿੰਦਰ ਸਿੰਘ ਬਾਵਾ, ਡਾ: ਕੀਰਤਨ ਸਿੰਘ ਚਮਕੌਰ ਸਾਹਿਬ, ਡਾ: ਜਗ ਰੂਪ ਸਿੰਘ ਜ਼ੀਰਾ, ਡਾ: ਮੁਹੰਮਦ ਸ਼ਰੀਫ਼, ਡਾ: ਬਾਰਾ ਸਿੰਘ, ਡਾ: ਸਰਬਜੀਤ ਸਿੰਘ ਚੁੱਗੇ ਕਲਾਂ, ਡਾ: ਜਸਵੀਰ ਸਿੰਘ, ਡਾ: ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ ਮਹਿੰਦਰਾ ਸ਼ਾਮਲ ਸਨ।
Read More : ਪੰਜਾਬ ਸਰਕਾਰ ਦਾ ਵੱਡਾ ਫੈਸਲਾ
