Haryanvi youth

ਅਮਰੀਕਾ ਵਿਚ ਹਰਿਆਣਵੀ ਨੌਜਵਾਨ ਦੀ ਮੌਤ

ਦੋਸਤਾਂ ਨਾਲ ਝੀਲ ਵਿਚ ਗਿਆ ਸੀ ਨਹਾਉਣ

ਜੀਂਦ, 8 ਅਗਸਤ : ਅਮਰੀਕਾ ਵਿਚ ਪਾਣੀ ਵਿਚ ਡੁੱਬਣ ਕਾਰਨ ਜੀਂਦ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਆਪਣੇ ਦੋਸਤਾਂ ਨਾਲ ਝੀਲ ‘ਤੇ ਨਹਾਉਣ ਗਿਆ ਸੀ ਅਤੇ ਲਹਿਰਾਂ ਵਿਚ ਫਸ ਗਿਆ ਅਤੇ ਡੁੱਬ ਗਿਆ। ਨੌਜਵਾਨ ਨੂੰ ਝੀਲ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਲਗਭਗ 25 ਮਿੰਟਾਂ ਤੱਕ ਸੀਪੀਆਰ ਦਿੱਤਾ ਗਿਆ ਪਰ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ। ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਜੀਂਦ ਜ਼ਿਲੇ ਦੇ ਉਚਾਨਾ ਇਲਾਕੇ ਦੇ ਘੋਘਾਰੀਆਂ ਪਿੰਡ ਦਾ 37 ਸਾਲਾ ਸੰਦੀਪ ਬੁਰਾ ਤਿੰਨ ਸਾਲ ਪਹਿਲਾਂ 60 ਲੱਖ ਰੁਪਏ ਖ਼ਰਚ ਕਰ ਕੇ ਡੰਕੀ ਰਾਹੀਂ ਅਮਰੀਕਾ ਗਿਆ ਸੀ। ਸੰਦੀਪ ਪੰਜ ਤੋਂ ਛੇ ਮਹੀਨੇ ਪਨਾਮਾ ਦੇ ਜੰਗਲਾਂ ਵਿਚ ਰਿਹਾ। ਇਸ ਦੌਰਾਨ ਉਹ ਭੁੱਖਾ-ਪਿਆਸਾ ਰਿਹਾ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਸੰਦੀਪ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਚਲਾ ਗਿਆ ਅਤੇ ਫ਼ੌਜ ਦੇ ਕੈਂਪ ਵਿਚ ਰਿਹਾ।

ਉੱਥੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਫਾਈਲ ਲਗਾਈ। ਸੰਦੀਪ ਨੂੰ ਇੱਕ ਸਾਲ ਲਈ ਅੰਡਰਗਰਾਊਂਡ ਰਹਿਣਾ ਪਿਆ। ਫਾਈਲ ਦੀ ਪ੍ਰਕਿਰਿਆ ਤੋਂ ਬਾਅਦ ਸੰਦੀਪ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਟਰੱਕ ਚਲਾਉਣਾ ਸਿੱਖਿਆ। ਸੰਦੀਪ ਦੇ ਛੋਟੇ ਭਰਾ ਪ੍ਰਦੀਪ ਨੇ ਦੱਸਿਆ ਕਿ ਸੰਦੀਪ ਬੂਰਾ ਇਸ ਸਮੇਂ ਫਰਿਜ਼ਨੋ ਸ਼ਹਿਰ ਵਿਚ ਰਹਿ ਰਿਹਾ ਸੀ। 4 ਅਗਸਤ ਦੀ ਸ਼ਾਮ ਨੂੰ ਸੰਦੀਪ ਆਪਣੇ ਦੋਸਤਾਂ ਨਾਲ ਕਿੰਗ ਰਿਵਰ ਲੇਕ ਵਿਚ ਨਹਾਉਣ ਗਿਆ ਸੀ।

ਝੀਲ ਵਿੱਚ ਨਹਾਉਂਦੇ ਸਮੇਂ, ਸੰਦੀਪ ਲਹਿਰਾਂ ਵਿੱਚ ਫਸ ਗਿਆ ਅਤੇ ਡੁੱਬ ਗਿਆ। ਜਦੋਂ ਅਮਰੀਕੀ ਫਾਇਰਫਾਈਟਰਾਂ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ, ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸੰਦੀਪ ਨੂੰ ਬਾਹਰ ਕੱਢਿਆ। ਇਸ ਦੌਰਾਨ ਸੰਦੀਪ ਸਾਹ ਲੈ ਰਿਹਾ ਸੀ। ਸੰਦੀਪ ਨੂੰ ਸੀ.ਪੀ.ਆਰ. ਦਿੱਤੀ ਗਈ।

ਇਸ ਤੋਂ ਬਾਅਦ ਸੰਦੀਪ ਨੂੰ ਏਅਰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਦੋਸਤਾਂ ਨੇ ਸੰਦੀਪ ਦੇ ਪ੍ਰਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ।

Read More : ਥਾਣਾ ਘੱਗਾ ਦਾ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਸਸਪੈਂਡ

Leave a Reply

Your email address will not be published. Required fields are marked *