ਪਰਿਵਾਰ ਨਾਲ ਸ੍ਰੀ ਹੇਮਕੁੰਟ ਸਾਹਿਬ ਯਾਤਰਾ ’ਤੇ ਗਿਆ ਸੀ ਗੁਰਪ੍ਰੀਤ
ਅੰਮ੍ਰਿਤਸਰ, 21 ਜੁਲਾਈ : ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਇਕ ਦੁਖਦਾਈ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਘੰਣੂਪੁਰ ਕਾਲੇ ਪਿੰਡ ਦੇ ਵਸਨੀਕ 18 ਸਾਲਾ ਗੁਰਪ੍ਰੀਤ ਸਿੰਘ, ਜੋ ਇਕ ਗ੍ਰੰਥੀ ਦਾ ਪੁੱਤਰ ਸੀ, ਆਪਣੇ ਨੌਨਿਹਾਲ ਪਰਿਵਾਰ ਨਾਲ ਤੀਰਥ ਯਾਤਰਾ ’ਤੇ ਗਿਆ ਸੀ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਇਕ ਸੁੰਨਸਾਨ ਅਤੇ ਖਤਰਨਾਕ ਰਾਹ ’ਤੇ ਭਟਕ ਗਿਆ, ਜਿੱਥੇ ਰੇਲਿੰਗ ਤੋਂ ਖਿਸਕਣ ਕਾਰਨ ਉਹ 300 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਐੱਸ. ਡੀ. ਆਰ. ਐੱਫ. ਨੇ ਉਸ ਦੀ ਲਾਸ਼ ਨੂੰ ਖੱਡ ਵਿੱਚੋਂ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਹਾਦਸੇ ਨੇ ਉਸ ਦੇ ਪਰਿਵਾਰ ਦੋਸਤਾਂ ਅਤੇ ਪੂਰੇ ਪਿੰਡ ਨੂੰ ਡੂੰਘੇ ਸਦਮੇ ਵਿਚ ਪਾ ਦਿੱਤਾ।
Read More : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ ‘ਤੇ ਜ਼ਮੀਨ ਖਿਸਕੀ, 4 ਸ਼ਰਧਾਲੂ ਜ਼ਖਮੀ