ਕਲਾਨੌਰ, 5 ਅਗਸਤ : ਡੀ. ਆਈ. ਜੀ. ਬਾਰਡਰ ਰੇਂਜ ਨਾਨਕ ਸਿੰਘ ਅੱਜ ਵਿਸ਼ੇਸ਼ ਤੌਰ ’ਤੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਪਹੁੰਚੇ ਅਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਉਨ੍ਹਾਂ ਦਾ ਆਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਐੱਸ. ਪੀ. ਜੁਗਰਾਜ ਸਿੰਘ ਨਾਲ ਮੌਜੂਦ ਸਨ।
ਪੰਡਿਤ ਸੁਭਮ ਸ਼ਾਸਤਰੀ ਜੀ ਨੇ ਰਸਮੀ ਪੂਜਾ ਕੀਤੀ ਅਤੇ ਸ਼ਿਵਾਲਾ ਸ਼ਿਵਾਜੀ ਮਹਾਰਾਜ ਮੰਦਰ ਕਮੇਟੀ ਕਲਾਨੌਰ ਦੀ ਟੀਮ, ਪ੍ਰਧਾਨ ਅਮਰਜੀਤ ਖੁੱਲਰ, ਉਪ ਪ੍ਰਧਾਨ ਅਸਵਨੀ ਮਹਾਜਨ, ਸਕੱਤਰ ਵਿਜੇ ਸੇਠੀ, ਸੁਰਿੰਦਰ ਵਰਮਾ, ਬੌਬੀ ਵਿੱਗ, ਜਿਆ ਲਾਲ ਵਰਮਾ, ਮਾਸਟਰ ਹੰਸ ਰਾਜ ਨੇ ਡੀ. ਆਈ. ਜੀ. ਬਾਰਡਰ ਰੇਂਜ ਨਾਨਕ ਸਿੰਘ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਗਵਾਨ ਸ਼ਿਵ ਮੰਦਰ ਦੀ ਤਸਵੀਰ ਭੇਟ ਕਰ ਕੇ ਸਨਮਾਨਿਤ ਵੀ ਕੀਤਾ।
Read More : ਹੰਕਾਰ ’ਚ ਚੂਰ ਹੈ ਪੰਜਾਬ ਸਰਕਾਰ : ਸੁਨੀਲ ਜਾਖੜ