ਸਾਈਬਰ ਗਿਰੋਹ

ਚੀਨੀ ਨਾਗਰਿਕਾਂ ਨੂੰ ‘ਮਿਊਲ ਖਾਤੇ’ ਸਪਲਾਈ ਕਰਨ ਵਾਲੇ ਸਾਈਬਰ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਡੀਜੀਪੀ ਗੌਰਵ ਯਾਦਵ ਵੱਲੋਂ 20 ਲੱਖ ਰੁਪਏ ਫਰੀਜ਼ ਅਤੇ ਕ੍ਰਿਪਟੋ ਕਰੰਸੀ ਸਣੇ ਵੱਡੀ ਮਾਤਰਾ ਵਿੱਚ ਜਾਅਲੀ ਦਸਤਾਵੇਜ਼ ਬਰਾਮਦ ਕਰਨ ਦੀ ਪੁਸ਼ਟੀ

ਚੰਡੀਗੜ੍ਹ, 22 ਮਾਰਚ : ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਲਈ ਫਰਜ਼ੀ ਬੈਂਕ ਖਾਤੇ (ਮਿਊਲ ਖਾਤੇ) ਮੁਹੱਈਆ ਕਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ—ਗੁਰਜੀਤ ਸਿੰਘ, ਰਮਨ ਰਾਏ ਅਤੇ ਸੁਖਦੇਵ ਸਿੰਘ (ਵਾਸੀ ਜਲਾਲਾਬਾਦ)—ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਮੋਹਾਲੀ ਦੇ ਫੇਜ਼-5 ਵਿੱਚ ‘ਬ੍ਰਦਰ ਟਰੇਡਰਜ਼’ ਦੇ ਨਾਮ ਹੇਠ ਫਰਜ਼ੀ ਦਫ਼ਤਰ ਚਲਾ ਰਹੇ ਸਨ।

ਪੁਲਿਸ ਨੇ ਕਾਰਵਾਈ ਦੌਰਾਨ 20 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਫਰੀਜ਼ ਕੀਤੇ ਹਨ ਅਤੇ 5100 ਅਮਰੀਕੀ ਡਾਲਰ (USDT) ਦੀ ਕ੍ਰਿਪਟੋ ਕਰੰਸੀ, 23 ਏ.ਟੀ.ਐਮ. ਕਾਰਡ, 2 ਲੈਪਟਾਪ, 7 ਮੋਬਾਈਲ ਅਤੇ 14 ਚੈੱਕ ਬੁੱਕਾਂ ਸਣੇ ਹੋਰ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ। ਡੀਜੀਪੀ ਅਨੁਸਾਰ ਇਹ ਲੋਕ ਪਿਛਲੇ ਦੋ ਸਾਲਾਂ ਵਿੱਚ 50 ਲੱਖ ਰੁਪਏ ਕਮਿਸ਼ਨ ਕਮਾ ਚੁੱਕੇ ਹਨ।

ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਇਹ ਗੈਂਗ ਟੈਲੀਗ੍ਰਾਮ ਰਾਹੀਂ ਸਿੱਧਾ ਚੀਨੀ ਨਾਗਰਿਕਾਂ ਨਾਲ ਜੁੜਿਆ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਿਊਲ ਖਾਤੇ ਦੇਸ਼ ਭਰ ਦੇ 24 ਸਾਈਬਰ ਧੋਖਾਧੜੀ ਪੀੜਤਾਂ ਨਾਲ ਸਬੰਧਤ ਹਨ। ਪੁਲਿਸ ਨੇ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਵਿਖੇ ਬੀਐਨਐਸ ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read More : ਮੀਂਹ ਨੇ ਕਣਕ ਦੀ ਫ਼ਸਲ ਨੂੰ ਦਿੱਤਾ ਨਵਾਂ ਜੀਵਨ, ਹੁਣ ਬੰਪਰ ਪੈਦਾਵਾਰ ਦੀ ਉਮੀਦ

Leave a Reply

Your email address will not be published. Required fields are marked *