ਅੰਮ੍ਰਿਤਸਰ, 3 ਅਕਤੂਬਰ : ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਅਤੇ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਦਾ ਆਨੰਦ ਕਾਰਜ ਮਜੀਠਾ ਬਾਈਪਾਸ ‘ਤੇ ਸਥਿਤ ਗੁਰਦੁਆਰਾ ਸ੍ਰੀ ਚੰਦ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਆਪਣੇ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਨ।
ਰਾਜ ਕੁਮਾਰ ਸ਼ਰਮਾ ਨੇ ਆਪਣੀ ਧੀ ਦੇ ਸਹੁਰੇ ਕੰਵਲਜੀਤ ਸਿੰਘ ਓਬਰਾਏ ਸਮੇਤ ਵਿਆਹ ਵਿਚ ਪਹੁੰਚੇ ਰਿਸ਼ਤੇਦਾਰਾਂ ਦਾ ਸਵਾਗਤ ਕੀਤਾ ਗਿਆ। ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਜਿੱਥੇ ਆਪਣੀ ਧੀ ਦੀ ਡੋਲੀ ਨੂੰ ਵਿਦਾ ਕਰਨਾ ਖੁਸ਼ੀ ਦੀ ਗੱਲ ਹੈ, ਉੱਥੇ ਹੀ ਇਹ ਸਮਾਂ ਬਹੁਤ ਹੀ ਵਿਲੱਖਣ ਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਆਪਣੀ ਧੀ ਨੂੰ ਬਹੁਤ ਪਿਆਰ ਨਾਲ ਪਾਲਿਆ ਹੈ।
ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਧੀ ਕੋਮਲ ਸ਼ਰਮਾ ਨੇ ਆਪਣੇ ਮਾਪਿਆਂ ਦਾ ਸਤਿਕਾਰ ਕੀਤਾ ਹੈ, ਉਸੇ ਤਰ੍ਹਾਂ ਉਹ ਆਪਣੇ ਸਹੁਰਿਆਂ ਦਾ ਵੀ ਸਤਿਕਾਰ ਕਰੇ ਅਤੇ ਆਪਣੇ ਪਰਿਵਾਰ ਦਾ ਸਨਮਾਨ ਕਰੇ।
ਲਵਿਸ਼ ਓਬਰਾਏ ਦੀ ਬਰਾਤ ਅੰਮ੍ਰਿਤਸਰ ਪਹੁੰਚ ਗਈ ਹੈ। ਲਵਿਸ਼ ਓਬਰਾਏ ਰੋਲਸ-ਰਾਇਸ ਕਾਰ ਵਿਚ ਆਏ ਸਨ ਹੁਣ ਰੱਥ ਵਿੱਚ ਸਵਾਰ ਹੋ ਕੇ ਅੱਗੇ ਜਾ ਰਹੇ ਹਨ।
Read More : ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿ ਜਾਣ ਦੀ ਪ੍ਰਵਾਨਗੀ ਦੇਣਾ ਸਵਾਗਤਯੋਗ : ਗੜਗੱਜ