ਪਾਸਟਰ ਤੋਂ ਨਕਦੀ ਅਤੇ ਮੋਬਾਈਲ ਮਿਲਣ ਦਾ ਮਾਮਲਾ ’ਚ
ਮਾਨਸਾ, 28 ਜੂਨ :-ਜੇਲ ਮਾਨਸਾ ’ਚ ਬੰਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ ਅਤੇ ਨਕਦੀ ਮਿਲਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਸਰਕਾਰ ਅਤੇ ਪੁਲਸ ਵਿਭਾਗ ਵੱਲੋਂ ਮਾਨਸਾ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਬਰਾੜ, ਸਹਾਇਕ ਸੁਪਰਡੈਂਟ ਅਨੂ ਮਲਿਕ, ਜੇਲ ਵਾਰਡਨ ਰਣਧੀਰ ਸਿੰਘ, ਵਾਰਡਨ ਅਰਵਿੰਦ ਦੇਵ ਸਿੰਘ, ਹੈੱਡ ਕਾਂਸਟੇਬਲ ਸੁਖਪ੍ਰੀਤ ਸਿੰਘ, ਕਾਂਸਟੇਬਲ ਬਲਵੀਰ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਕੁੱਝ ਦਿਨ ਪਹਿਲਾਂ ਮਾਨਸਾ ਦੀ ਪੁਲਸ ਨੇ ਜੇਲ ਵਿਚ ਬੰਦ ਪਾਸਟਰ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ ਅਤੇ 2500 ਰੁਪਏ ਦੀ ਨਕਦੀ ਫੜੀ ਸੀ। ਜਿਸ ਨੂੰ ਲੈ ਕੇ ਥਾਣਾ ਸਦਰ ਵਿਖੇ ਉਸ ਖਿਲਾਫ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਦਿਆਂ ਜੇਲ ਸੁਪਰਡੈਂਟ ਸਮੇਤ ਉਕਤ ਮੁਲਾਜ਼ਮਾਂ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਗਿਆ।
Read More : ਵਿਜੇ ਸਿੰਗਲਾ ਨੂੰ ਮਿਲੀ ਕਲੀਨ ਚਿੱਟ ; ਸੁਣਵਾਈ 14 ਜੁਲਾਈ ਨੂੰ