ਉਪਨਗਰ ਅਵਾੜੀ, 19 ਅਕਤੂਬਰ : ਤਾਮਿਲਨਾਡੂ ਦੀ ਰਾਜਧਾਨੀ ਦੇ ਉਪਨਗਰ ਅਵਾੜੀ ’ਚ ਐਤਵਾਰ ਦੁਪਹਿਰ ਵੇਲੇ ਇਕ ਘਰ ’ਚ ਰੱਖੇ ਪਟਾਕੇ ਫਟਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪਟਾਕੇ ਅਵਾੜੀ ਨੇੜੇ ਠੰਡਰਾਈ ਖੇਤਰ ’ਚ ਸਟੋਰ ਕੀਤੇ ਗਏ ਸਨ, ਜਿਨ੍ਹਾਂ ਨੂੰ ਦੀਵਾਲੀ ’ਤੇ ਵਰਤਿਅਾ ਜਾਣਾ ਸੀ।
ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਘਰ ਪੂਰੀ ਤਰ੍ਹਾਂ ਢਹਿ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ।
Read More : ਟਰੱਕ ਨੇ ਪੁਲਿਸ ਕਾਂਸਟੇਬਲ ਕੁਚਲਿਆ