ਅੰਮ੍ਰਿਤਸਰ, 13 ਨਵੰਬਰ : ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਵਨੀਤ ਸਿੰਘ ਬਿੱਟੂ ਵਲੋਂ ਉਨ੍ਹਾਂ ਦੀ ਮੰਗ ’ਤੇ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ, ਜੋ ਕਿ ਪੰਜਾਬ ਦੇ ਵਿਕਾਸ ਦਾ ਸੁਨਹਿਰੀ ਪ੍ਰਵੇਸ਼ ਦੁਆਰ ਹੈ, ਨੂੰ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ, ਭਾਜਪਾ ਆਗੂ ਆਨੰਦ ਸ਼ਰਮਾ, ਗੌਤਮ ਅਰੋੜਾ ਅਤੇ ਸੰਦੀਪ ਧਵਨ ਮੌਜੂਦ ਸਨ।
ਮਲਿਕ ਨੇ ਦੱਸਿਆ ਕਿ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ ਦੇ ਨਿਰਮਾਣ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੀ ਦੂਰੀ 240 ਕਿਲੋਮੀਟਰ ਘੱਟ ਜਾਵੇਗੀ, ਯਾਤਰਾ ਪੰਜ ਘੰਟੇ ਘੱਟ ਜਾਵੇਗੀ ਅਤੇ ਅੰਮ੍ਰਿਤਸਰ-ਫਿਰੋਜ਼ਪੁਰ ਯਾਤਰਾ 32 ਕਿਲੋਮੀਟਰ ਘੱਟ ਜਾਵੇਗੀ।
ਇਹ ਰੇਲਵੇ ਲਿੰਕ ਪੰਜਾਬ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਨਾਲ ਜੋੜੇਗਾ, ਜਦੋਂ ਕਿ ਪੰਜਾਬ ਦੇ ਮਾਝਾ ਅਤੇ ਮਾਲਵਾ ਖੇਤਰਾਂ ਨੂੰ ਵੀ ਰੇਲਵੇ ਲਿੰਕ ਨਾਲ ਜੋੜੇਗਾ।
Read More : 3100 ਪਿੰਡਾਂ ’ਚ 1100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਖੇਡ ਸਟੇਡੀਅਮ : ਅਮਨ ਅਰੋੜਾ
