Kathunangal rally

ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਦੇਣ ਨੂੰ ਤਿਆਰ : ਵੜਿੰਗ, ਬਾਜਵਾ

ਕਿਹਾ-2027 ਵਿਚ ਮਜੀਠਾ ਵਿਚ ਇਸ ਵਾਰ ਕਾਂਗਰਸ ਜਿੱਤ ਦਾ ਝੰਡਾ ਗੱਡੇਗੀ

ਮਜੀਠਾ, 15 ਜੂਨ :- ਪੰਜਾਬ ਭਰ ਵਿਚ ਹੋ ਰਹੀਆਂ ਸੰਵਿਧਾਨ ਬਚਾਓ ਰੈਲੀਆਂ ਦੀ ਕੜੀ ਤਹਿਤ ਅੱਜ ਹਲਕਾ ਮਜੀਠਾ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਬੇਮਿਸਾਲ ਇਕੱਠ ਕਰ ਕੇ ਮਜੀਠਾ ਹਲਕੇ ਵਿਚ ਆਪਣੀ ਲੋਕਪ੍ਰਿਅਤਾ ਤੋਂ ਕਾਂਗਰਸ ਦੀ ਸਮੁੱਚੀ ਹਾਈਕਮਾਂਡ ਨੂੰ ਜਾਣੂ ਕਰਵਾਇਆ।

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਥੇ ਸੰਵਿਧਾਨ ਨੂੰ ਬਚਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ, ਉਥੇ ਹੀ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਉਨ੍ਹਾਂ ਨੇ ਨਾਲ ਹੀ ਮਜੀਠਾ ਹਲਕੇ ਦੀ ਅਗਵਾਈ ਕਰ ਰਹੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਰੱਜ ਕੇ ਤਾਰੀਫ਼ ਕਰਦਿਆਂ ਕਿਹਾ ਕਿ ਸੱਚਰ ਦੀ ਮਜੀਠਾ ਹਲਕੇ ਵਿਚ ਕੀਤੀ 30 ਸਾਲ ਦੀ ਬੇਦਾਗ਼ ਸੇਵਾ ਜ਼ਰੂਰ ਰੰਗ ਲਿਆਵੇਗੀ ਤੇ 2027 ਵਿਚ ਮਜੀਠਾ ਵਿਚ ਵੀ ਇਸ ਵਾਰ ਕਾਂਗਰਸ ਜਿੱਤ ਦਾ ਝੰਡਾ ਗੱਡੇਗੀ।

ਵੜਿੰਗ ਨੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਮਹਾਨ ਆਗੂ ਨੇ ਆਪਣੇ ਨਿਕਟਵਰਤੀ ਭਤੀਜੇ ਨੂੰ ਅੱਜ ਆਪਣਾ ਸਿਆਸੀ ਵਾਰਿਸ ਹੋਣ ਦਾ ਮਾਣ ਸਨਮਾਨ ਬਖਸ਼ਿਅਾ ਹੈ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇ ਗੁਅਾਂਢੀ ਹਲਕਿਆਂ ਵਿਚ ਕਾਂਗਰਸ ਜਿੱਤਦੀ ਹੈ ਤਾਂ ਐਤਕੀਂ ਮਜੀਠਾ ’ਚ ਵੀ ਜਿੱਤੇਗੀ।
ਰੈਲੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲਾਂ ਇਸ ਹਲਕੇ ਤੋਂ ਕਾਂਗਰਸੀ ਆਗੂ ਸ. ਕੱਥੂਨੰਗਲ ਜਿੱਤੇ ਸਨ ਤੇ ਹੁਣ ਉਨ੍ਹਾਂ ਦੇ ਅਾਸ਼ੀਰਵਾਦ ਨਾਲ ਉਨ੍ਹਾਂ ਦਾ ਭਤੀਜਾ ਭਗਵੰਤ ਪਾਲ ਸੱਚਰ ਵੀ ਜਿੱਤ ਪ੍ਰਾਪਤ ਕਰਨਗੇ।

ਇਸ ਮੌਕੇ ਭਗਵੰਤ ਪਾਲ ਸਿੰਘ ਸੱਚਰ ਨੇ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੇਰੇ ’ਤੇ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ। ਮੈਂ ਪੂਰੇ ਤਨ ਮਨ ਨਾਲ ਪਾਰਟੀ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰਾਂਗਾ। ਰੈਲੀ ਨੂੰ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ, ਹਰਪ੍ਰਤਾਪ ਸਿੰਘ ਅਜਨਾਲਾ, ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਸੰਬੋਧਨ ਕੀਤਾ।

Read More : ਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

Leave a Reply

Your email address will not be published. Required fields are marked *