Dhanbad Coal Mine

ਧਨਬਾਦ ਵਿਚ ਕੋਲਾ ਖਾਨ ਡਿੱਗੀ, 9 ਮਜਦੂਰਾਂ ਦੀ ਮੌਤ

ਦਰਜਨ ਮਜ਼ਦੂਰਾਂ ਦੇ ਦੱਬੇ ਹੋਣ ਦਾ ਸ਼ੱਕ

ਧਨਬਾਦ, 23 ਜੁਲਾਈ :  ਝਾਰਖੰਡ ਸੂਬੇ ਦੇ ਜ਼ਿਲਾ ਧਨਬਾਦ ਵਿਚ ਗੈਰ-ਕਾਨੂੰਨੀ ਕੋਲਾ ਮਾਈਨਿੰਗ ਦੌਰਾਨ ਇਕ ਖਾਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚੀ ਹੋਈ ਹੈ।। ਮੁੱਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇਕ ਦਰਜਨ ਮਜ਼ਦੂਰਾਂ ਦੇ ਦੱਬੇ ਹੋਣ ਦਾ ਸ਼ੱਕ ਹੈ।

ਇਹ ਘਟਨਾ ਮੰਗਲਵਾਰ ਦੇਰ ਰਾਤ ਦੱਸੀ ਜਾ ਰਹੀ ਹੈ, ਜਦੋਂ ਬਾਘਮਾਰਾ ਥਾਣਾ ਖੇਤਰ ਵਿਚ ਸਥਿਤ ਕੇਸ਼ਰਗੜ੍ਹ ਵਿਚ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਕੋਲਾ ਮਾਈਨਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਖਾਨ ਅਚਾਨਕ ਢਹਿ ਗਈ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠ ਦੱਬ ਗਏ। ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ 9 ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ ਪਰ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਇਸ ਹਾਦਸੇ ਤੋਂ ਬਾਅਦ ਗੈਰ-ਕਾਨੂੰਨੀ ਕੋਲਾ ਸਮੱਗਲਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ, ਜਦੋਂ ਕਿ ਕਿਸੇ ਅਧਿਕਾਰਤ ਪੁਸ਼ਟੀ ਦੀ ਅਜੇ ਉਡੀਕ ਹੈ।

ਇਸ ਦੌਰਾਨ ਜੇ. ਡੀ. ਯੂ. ਵਿਧਾਇਕ ਸਰਯੂ ਰਾਏ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਧਨਬਾਦ ਦੇ ਬਾਘਮਾਰਾ ਵਿਚ ਜਾਮੁਨੀਆ ਨਾਮਕ ਸਥਾਨ ‘ਤੇ ਇਕ ਗੈਰ-ਕਾਨੂੰਨੀ ਮਾਈਨਿੰਗ ਖਾਨ ਡਿੱਗਣ ਕਾਰਨ ਰਾਤ 9 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਕੱਢਣ ਵਿਚ ਰੁਝਿਆ ਹੋਇਆ ਹੈ। ਮੈਂ ਇਸ ਬਾਰੇ ਧਨਬਾਦ ਐਸ. ਏ. ਸੀ. ਨੂੰ ਸੂਚਿਤ ਕਰ ਦਿੱਤਾ ਹੈ।

Read More : ਭਾਰਤ ਮਾਲਾ ਪ੍ਰੋਜੈਕਟ ਅਧੀਨ ਐਕਵਾਇਰ ਕੀਤੇ ਘਰਾਂ ’ਤੇ ਚੱਲਿਆ ‘ਪੀਲਾ ਪੰਜਾ’

Leave a Reply

Your email address will not be published. Required fields are marked *