2500 ਤੋਂ ਵੱਧ ਲੋਕਾਂ ਨੂੰ ਮਿਲੇਗਾ ਰੁਜ਼ਗਾਰ; ਹਲਵਾਰਾ ਤੋਂ ਦਿੱਲੀ ਲਈ ਫਲਾਈਟ ਬੁਕਿੰਗ ਅਗਲੇ ਹਫ਼ਤੇ ਤੋਂ ਹੋਵੇਗੀ ਸ਼ੁਰੂ
ਲੁਧਿਆਣਾ, 20 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੀ ਹਾਈ-ਟੈਕ ਵੈਲੀ ਵਿੱਚ ਟਾਟਾ ਸਟੀਲ ਦੇ ਅਤਿ-ਆਧੁਨਿਕ ਅਤੇ ਵਾਤਾਵਰਣ-ਅਨੁਕੂਲ ‘ਗ੍ਰੀਨ ਸਟੀਲ ਪਲਾਂਟ’ ਦਾ ਉਦਘਾਟਨ ਕੀਤਾ। 115 ਏਕੜ ਵਿੱਚ ਫੈਲੇ ਇਸ ਪਲਾਂਟ ‘ਤੇ ਟਾਟਾ ਸਟੀਲ ਨੇ 3,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਸਿੱਧੇ ਤੌਰ ‘ਤੇ 2,500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵੇਗਾ।
ਮੁੱਖ ਮੰਤਰੀ ਨੇ ਇਸ ਨੂੰ ਗੁਰੂਆਂ ਦੀ ਧਰਤੀ ਦੱਸਦਿਆਂ ਕਿਹਾ ਕਿ ਇੱਥੇ ਹਰ ਵਰਗ ਦਾ ਕਾਰੋਬਾਰ ਸੁਰੱਖਿਅਤ ਹੈ। ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 0.75 ਮਿਲੀਅਨ ਟਨ (MTPA) ਹੋਵੇਗੀ, ਜਿਸ ਨਾਲ ਸਰਕਾਰ ਨੂੰ ₹200-300 ਕਰੋੜ ਦਾ ਸਾਲਾਨਾ ਮਾਲੀਆ ਮਿਲੇਗਾ।
ਇਸ ਦੌਰਾਨ ਟਾਟਾ ਸਟੀਲ ਦੇ ਚੇਅਰਮੈਨ ਨੇ ਸੰਜੀਵ ਅਰੋੜਾ ਨੂੰ ਜਾਣਕਾਰੀ ਦਿੱਤੀ ਕਿ ਹਲਵਾਰਾ ਤੋਂ ਦਿੱਲੀ ਲਈ ਫਲਾਈਟ ਬੁਕਿੰਗ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਇਹ ਦੇਸ਼ ਵਿੱਚ ਟਾਟਾ ਸਟੀਲ ਦਾ ਦੂਜਾ ਰੀਸਾਈਕਲਿੰਗ-ਅਧਾਰਤ ਪਲਾਂਟ ਹੈ, ਜੋ ਮੁੱਖ ਤੌਰ ‘ਤੇ ਉਸਾਰੀ ਖੇਤਰ ਲਈ TMT ਬਾਰ ਤਿਆਰ ਕਰੇਗਾ। ਟਾਟਾ ਸਟੀਲ ਰੋਹਤਕ ਅਤੇ ਯੂਰਪ ਵਿੱਚ ਵੀ ਅਜਿਹੇ ਡੀਕਾਰਬੋਨਾਈਜ਼ੇਸ਼ਨ ਪ੍ਰੋਜੈਕਟਾਂ ਰਾਹੀਂ ਸਕ੍ਰੈਪ-ਅਧਾਰਤ ਤਕਨਾਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ।
Read More : ਜਲੰਧਰ ‘ਚ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਮੰਤਰੀ ਮਹਿੰਦਰ ਭਗਤ ਵੱਲੋਂ ਵਟਸਐਪ ਹੈਲਪਲਾਈਨ ਸ਼ੁਰੂ
