6 ਘਰਾਂ ਨੂੰ ਪਹੁੰਚਿਆ ਨੁਕਸਾਨ, ਰਾਹਤ ਤੇ ਬਚਾਅ ਕਾਰਜ ਜਾਰੀ
ਚਮੋਲੀ, 18 ਸਤੰਬਰ : ਉਤਰਾਖੰਡ ’ਚ ਕੁਝ ਦਿਨਾਂ ਤੋਂ ਬੱਦਲ ਫਟਣ ਕਾਰਨ ਕਈ ਜ਼ਿਲਿਆਂ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਇਸ ਤਹਿਤ ਜ਼ਿਲਾ ਚਮੋਲੀ ਵਿਚ ਨੰਦਾਨਗਰ ਦੇ ਕੁੰਤਰੀ ਪਿੰਡ ਅਤੇ ਧੁਰਮਾ ਪਿੰਡ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ, ਜਦਕਿ ਕੁੰਤਰੀ ਪਿੰਡ ਵਿਚ 6 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਅਤੇ 10 ਵਿਅਕਤੀ ਲਾਪਤਾ ਹੋਏ ਸਨ, ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਰੈਸਕਿਊ ਟੀਮਾਂ ਨੇ ਸੁਰੱਖਿਆ ਬਚਾਅ ਲਿਆ ਗਿਆ ਹੈ।
ਮੌਸਮ ਵਿਭਾਗ ਦੇ ਚਮੋਲੀ ਵਿਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। ਨੰਦਾ ਨਗਰ ਵਿਚ ਭਾਰੀ ਬਾਰਿਸ਼ ਨੇ ਕਾਫ਼ੀ ਨੁਕਸਾਨ ਕੀਤਾ ਹੈ, ਜਿੱਥੇ ਕੁੰਤਰੀ ਪਿੰਡ ਦੇ ਕਈ ਘਰ ਮਲਬੇ ਹੇਠ ਦੱਬੇ ਗਏ ਅਤੇ ਕਈ ਵਿਅਕਤੀ ਲਾਪਤਾ ਹਨ।
ਸਥਾਨਕ ਲੋਕ ਨੰਦਾ ਨਗਰ ਪੁਲਿਸ ਸਟੇਸ਼ਨ ਅਤੇ ਪ੍ਰਸ਼ਾਸਨਿਕ ਟੀਮਾਂ ਘਟਨਾ ਸਥਾਨ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਸ਼ਾਸਨ ਨੂੰ ਘਟਨਾ ਸਥਾਨ ’ਤੇ ਪਹੁੰਚਣ ਵਿਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Read More : 769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ : ਹਰਦੀਪ ਮੁੰਡੀਆਂ