8 ਲੋਕ ਲਾਪਤਾ, ਮਲਬੇ ਕਾਰਨ ਕਈ ਪਰਿਵਾਰ ਆਪਣੇ ਘਰਾਂ ਵਿਚ ਫਸੇ
ਚਮੋਲੀ, 29 ਅਗਸਤ: ਉਤਰਾਖੰਡ ਵਿੱਚ ਤਬਾਹੀ ਦਾ ਦੌਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਵੀਰਵਾਰ ਰਾਤ ਨੂੰ ਰੁਦਰਪ੍ਰਯਾਗ, ਚਮੋਲੀ ਅਤੇ ਟਿਹਰੀ ਗੜ੍ਹਵਾਲ ਜ਼ਿਲ੍ਹਿਆਂ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ।
ਇਸ ਦੌਰਾਨ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਲਾਪਤਾ ਹਨ। ਮਲਬੇ ਕਾਰਨ ਕਈ ਪਰਿਵਾਰ ਆਪਣੇ ਘਰਾਂ ਵਿਚ ਫਸੇ ਹੋਏ ਹਨ। ਟਿਹਰੀ ਗੜ੍ਹਵਾਲ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਰੁਦਰਪ੍ਰਯਾਗ ਵਿਚ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਾਣੀ ਰਿਹਾਇਸ਼ੀ ਇਲਾਕਿਆਂ ਵਿਚ ਦਾਖ਼ਲ ਹੋ ਗਿਆ ਹੈ। ਰੁਦਰਪ੍ਰਯਾਗ ਵਿਚ ਹਨੂੰਮਾਨ ਮੰਦਰ ਡੁੱਬ ਗਿਆ ਹੈ। ਕੇਦਾਰਨਾਥ ਘਾਟੀ ਦੇ ਲਾਵਾਰਾ ਪਿੰਡ ਵਿਚ ਮੋਟਰ ਰੋਡ ‘ਤੇ ਇਕ ਪੁਲ ਤੇਜ਼ ਵਹਾਅ ਵਿਚ ਵਹਿ ਗਿਆ।
Read More : ਮਹਾਨ ਕੋਸ਼ ਨਸ਼ਟ ਕਰਨ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ