ਬਠਿੰਡਾ, 23 ਅਕਤੂਬਰ : ਕੇਂਦਰੀ ਜੇਲ ਬਠਿੰਡਾ ਵਿਖੇ ਜੇਲ ਗਾਰਡਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕੈਦੀਆਂ ਅਤੇ ਗਾਰਡਾਂ ਵਿਚਕਾਰ ਝੜਪ ਹੋ ਗਈ। ਪੁਲਸ ਨੇ ਡਿਊਟੀ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਇਕ ਕੈਦੀ ਸਮੇਤ 3 ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜੇਲ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਕੈਂਟ ਪੁਲਸ ਨੂੰ ਦੱਸਿਆ ਕਿ ਜੇਲ ਗਾਰਡ ਚੈਕਿੰਗ ਕਰ ਰਹੇ ਸਨ।
ਚੈਕਿੰਗ ਦੌਰਾਨ ਕੈਦੀ ਅਜੇਪਾਲ ਸਿੰਘ, ਹਵਾਲਾਤੀ ਹਰਜਿੰਦਰ ਸਿੰਘ ਵਾਸੀ ਹਮੀਰਾ, ਹਵਾਲਾਤੀ ਤਲਵਿੰਦਰ ਸਿੰਘ ਵਾਸੀ ਮਲੋਟ ਅਤੇ ਹਵਾਲਾਤੀ ਯੋਗਰਾਜ ਸਿੰਘ ਵਾਸੀ ਰਾਜੋਕੇ ਤੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ। ਚੈਕਿੰਗ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਨੇ ਅਧਿਕਾਰੀਆਂ ਨਾਲ ਬਹਿਸ ਕੀਤੀ ਅਤੇ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਚਾਰਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਨੀਰਜ ਚੋਪੜਾ ਭਾਰਤੀ ਫ਼ੌਜ ਵਿਚ ਬਣੇ ਲੈਫ਼ਟੀਨੈਂਟ ਕਰਨਲ
