ਫਰਵਰੀ ਤੋਂ ਹੋਣਗੀਆਂ ਪ੍ਰੀਖਿਆਵਾਂ
ਨਵੀਂ ਦਿੱਲੀ, 14 ਨਵੰਬਰ : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 12 ਫਰਵਰੀ ਨੂੰ ਸ਼ੁਰੂ ਹੋਣਗੀਆਂ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਲੱਗਭਗ 2.6 ਲੱਖ ਵਿਦਿਆਰਥੀ ਆਈ. ਸੀ. ਐੱਸ. ਈ. (ਕਲਾਸ 10ਵੀਂ) ਪ੍ਰੀਖਿਆ ’ਚ ਬੈਠਣਗੇ, ਜਦਕਿ ਲੱਗਭਗ 1.5 ਲੱਖ ਵਿਦਿਆਰਥੀ ਆਈ. ਸੀ. ਐੱਸ. ਈ. (ਕਲਾਸ 12ਵੀਂ) ਪ੍ਰੀਖਿਆ ’ਚ ਬੈਠਣਗੇ।
ਸੀ. ਆਈ. ਐੱਸ. ਸੀ. ਈ. ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਜੋਸਫ਼ ਇਮੈਨੁਅਲ ਨੇ ਕਿਹਾ ਕਿ ਇਸ ਸਾਲ ਦਾ ਪ੍ਰੀਖਿਆ ਸ਼ਡਿਊਲ ਇਕ ਸੰਤੁਲਿਤ ਅਕਾਦਮਿਕ ਕੈਲੰਡਰ ਨੂੰ ਯਕੀਨੀ ਬਣਾਉਣ ਲਈ ਧਿਆਨ ਨਾਲ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤਿਆਰੀ ਦਾ ਸਮਾਂ ਮਿਲ ਸਕੇ।
ਉਨ੍ਹਾਂ ਕਿਹਾ ਕਿ ਕਲਾਸ 10ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 30 ਮਾਰਚ ਤੱਕ ਅਤੇ ਕਲਾਸ 12ਵੀਂ ਦੀਆਂ ਪ੍ਰੀਖਿਆਵਾਂ 12 ਫਰਵਰੀ ਤੋਂ 6 ਅਪ੍ਰੈਲ ਤੱਕ ਹੋਣਗੀਆਂ।
Read More : ਇੰਡੀਗੋ ਨੂੰ ਬੰਬ ਦੀ ਧਮਕੀ ਮਿਲੀ
