Chief Minister-PCR meeting

ਮੁੱਖ ਮੰਤਰੀ ਮਾਨ ਨੇ ਪੀ. ਸੀ. ਆਰ. ਦੇ ਬਹਾਦਰ ਜਵਾਨਾਂ ਨਾਲ ਕੀਤੀ ਮੁਲਾਕਾਤ

ਸਰਹਿੰਦ ਨਹਿਰ ਵਿਚ ਡਿੱਗੀ ਕਾਰ ਵਿਚੋਂ 11 ਲੋਕਾਂ ਦੀ ਬਚਾਈ ਸੀ ਜਾਨ

ਚੰਡੀਗੜ੍ਹ, 25 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਬਠਿੰਡਾ ਪੁਲਿਸ ਦੀ ਪੀ. ਸੀ. ਆਰ. ਟੀਮ ਦੇ ਚਾਰ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਜਜ਼ਬੇ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸਰਹਿੰਦ ਨਹਿਰ ਵਿਚ ਡਿੱਗੀ ਕਾਰ ਵਿਚੋਂ 11 ਲੋਕਾਂ ਦੀ ਬਚਾਈ ਸੀ ਜਾਨ ਬਚਾਈ।

ਇਸ ਮੌਕੇ ਬਠਿੰਡਾ ਦੀ ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਨਾਲ-ਨਾਲ ਪੀ. ਸੀ. ਆਰ. ਟੀਮ ਦੇ ਮੈਂਬਰ ਏ. ਐੱਸ. ਆਈ. ਰਾਜਿੰਦਰ ਸਿੰਘ, ਏ. ਐੱਸ. ਆਈ. ਨਰਿੰਦਰ ਸਿੰਘ, ਸੀਨੀਅਰ ਸਿਪਾਹੀ ਜਸਵੰਤ ਸਿੰਘ ਅਤੇ ਔਰਤ ਸੀਨੀਅਰ ਸਿਪਾਹੀ ਹਰਪਾਲ ਕੌਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਉਨ੍ਹਾਂ ਦੀ ਇਸ ਬਹਾਦਰੀ ਲਈ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਇਸ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਨ੍ਹਾਂ ਚਾਰ ਪੁਲਿਸ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਐੱਸ. ਐੱਸ. ਪੀ, ਅਮਨੀਤ ਕੌਂਡਲ ਦੁਆਰਾ ਡੀ. ਜੀ. ਪੀ. ਕਮੇਂਡੇਸ਼ਨ ਡਿਸਕ ਅਤੇ ਹਰ ਇਕ ਮੁਲਾਜ਼ਮ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼਼ਿਕਰਯੋਗ ਹੈ ਕਿ 23 ਜੁਲਾਈ ਨੂੰ ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚ ਇਕ ਕਾਰ ਡਿੱਗ ਗਈ ਸੀ, ਜਿਸ ਵਿਚ 5 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ। ਬਠਿੰਡਾ ਪੁਲਿਸ ਦੀ ਪੀ. ਸੀ. ਆਰ. ਟੀਮ ਏ. ਐੱਸ. ਆਈ. ਰਾਜਿੰਦਰ ਸਿੰਘ, ਏ. ਐੱਸ. ਆਈ. ਨਰਿੰਦਰ ਸਿੰਘ, ਸੀਨੀਅਰ ਸਿਪਾਹੀ ਜਸਵੰਤ ਸਿੰਘ ਅਤੇ ਔਰਤ ਸੀਨੀਅਰ ਸਿਪਾਹੀ ਹਰਪਾਲ ਕੌਰ ਨੇ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਾਨਕ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਅਤੇ ਆਸ-ਪਾਸ ਦੇ ਰਾਹਗੀਰਾਂ ਦੀ ਮਦਦ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਰਹਿੰਦ ਨਹਿਰ ’ਚ ਡਿੱਗੀ ਕਾਰ ’ਚੋਂ 11 ਲੋਕਾਂ ਦੀ ਜਾਨ ਬਚਾ ਕੇ ਵੀਰਤਾ ਅਤੇ ਬਹਾਦਰੀ ਦੀ ਉੱਚੀ ਮਿਸਾਲ ਪੇਸ਼ ਕੀਤੀ ਸੀ।

Read More : ਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀ

Leave a Reply

Your email address will not be published. Required fields are marked *