Chief Justice B.R. Gavai

ਚੀਫ ਜਸਟਿਸ ਨੇ ਏ.ਆਈ. ਦੇ ਖ਼ਤਰਿਆਂ ਦਾ ਕੀਤਾ ਜ਼ਿਕਰ

ਕਿਹਾ- ਜੱਜਾਂ ਦੀਆਂ ਫੇਕ ਤਸਵੀਰਾਂ ਤੱਕ ਵਾਇਰਲ

ਨਵੀਂ ਦਿੱਲੀ, 10 ਨਵੰਬਰ : ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਖ਼ਤਰਿਆਂ ’ਤੇ ਰੌਸ਼ਨੀ ਪਾਉਂਦੇ ਹੋਏ ਚੀਫ ਜਸਟਿਸ ਬੀ. ਆਰ. ਗਵਈ ਨੇ ਸੋਮਵਾਰ ਨੂੰ ਕਿਹਾ ਕਿ ਛੇੜਛਾੜ ਕਰ ਕੇ ਬਣਾਈਆਂ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਰੇ ਉਨ੍ਹਾਂ ਨੂੰ ਪਤਾ ਹੈ ਅਤੇ ਉਨ੍ਹਾਂ ਨੇ ਕੋਰਟ ਰੂਮ ’ਚ ਜੂਤਾ ਸੁੱਟਣ ਦੀ ਘਟਨਾ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ।

ਉਨ੍ਹਾਂ ਖੁਲਾਸਾ ਕੀਤਾ ਕਿ ਹੁਣ ਜੱਜ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਫੇਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਹ ਟਿੱਪਣੀ ਉਸ ਸਮੇਂ ਕੀਤੀ ਗਈ ਜਦੋਂ ਚੀਫ ਜਸਟਿਸ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਨਿਆਂਪਾਲਿਕਾ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਟੂਲਜ਼ ਦੀ ਵਰਤੋਂ ਨੂੰ ਰੈਗੂਲੇਟ ਕਰਨ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਅਪੀਲ ਕਰਨ ਵਾਲੀ ਇਕ ਪਟੀਸ਼ਨ ਨੂੰ ਦੋ ਹਫ਼ਤੇ ਬਾਅਦ ਸੁਣਵਾਈ ਲਈ ਸੂਚੀਬੱਧ ਕਰਨ ’ਤੇ ਸਹਿਮਤੀ ਪ੍ਰਗਟਾਈ।

ਕਾਰਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤੀ ਪ੍ਰਕਿਰਿਆਵਾਂ ’ਚ ਏ. ਆਈ. ਟੂਲਜ਼ ਦੀ ਬੇਲਗਾਮ ਵਰਤੋਂ ਵਿਰੁੱਧ ਚਿਤਾਵਨੀ ਦਿੰਦੇ ਹੋਏ ਕਿਹਾ, “ਇਹ ਅਦਾਲਤਾਂ ਵੀ ਏ. ਆਈ. ਦੀ ਵਰਤੋਂ ਕਰ ਰਹੀਆਂ ਹਨ, ਪਰ ਬੁਰਾਈਆਂ ਅਜਿਹੇ ਹਨ…।”

ਚੀਫ ਜਸਟਿਸ ਨੇ ਛੇੜਛਾੜ ਵਾਲੀ ਵੀਡੀਓ ਕਲਿੱਪ ਦੇ ਆਨਲਾਈਨ ਪ੍ਰਸਾਰਣ ਦਾ ਜ਼ਿਕਰ ਕਰਦਿਆਂ ਕਿਹਾ, “ਅਸੀਂ ਇਸ ਬਾਰੇ ਜਾਣਦੇ ਹਾਂ ਅਤੇ ਅਸੀਂ ਛੇੜਛਾੜ ਕਰ ਕੇ ਤਿਆਰ ਕੀਤੀ ਵੀਡੀਓ ਵੇਖੀ ਹੈ।” ਵਕੀਲ ਅਭਿਨਵ ਸ਼੍ਰੀਵਾਸਤਵ ਰਾਹੀਂ ਦਾਇਰ ਕੀਤੀ ਪਟੀਸ਼ਨ ’ਚ ਨਿਆਂਇਕ ਕੰਮਾਂ ’ਚ ਏ. ਆਈ. ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਨੀਤੀ ਬਣਾਉਣ ਦੀ ਅਪੀਲ ਕੀਤੀ ਗਈ ਹੈ।

ਪਟੀਸ਼ਨ ’ਚ ਚਿਤਾਵਨੀ ਦਿੱਤੀ ਗਈ ਕਿ ਕੁਝ ਏ. ਆਈ. ਸਿਸਟਮ ‘ਪ੍ਰਣਾਲੀਗਤ ਪੱਖਪਾਤ’ ਨੂੰ ਸ਼ਾਮਲ ਕਰ ਸਕਦੇ ਹਨ ਅਤੇ ‘ਬਲੈਕ ਬਾਕਸ’ ਵਜੋਂ ਕੰਮ ਕਰ ਸਕਦੇ ਹਨ।

Read More : ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *