Chief Engineer of Thermal Plant

ਥਰਮਲ ਪਲਾਂਟ ਰੂਪਨਗਰ ਦਾ ਮੁੱਖ ਇੰਜੀਨੀਅਰ ਮੁਅੱਤਲ

ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ ਵੱਧ ਬਾਲਣ ਦਾ ਖਰਚਾ ਬਣਿਆ ਮੁਅੱਤਲੀ ਦਾ ਕਾਰਨ

ਰੂਪਨਗਰ, 3 ਨਵੰਬਰ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਪਾਵਰਕਾਮ ਮੈਨੇਜਮੈਂਟ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਪੀ.ਐੱਸ.ਪੀ.ਸੀ.ਐੱਲ. ਪਟਿਆਲਾ ਫਿਕਸ ਕੀਤਾ ਗਿਆ ਹੈ।

ਪਾਵਰਕਾਮ ਦੇ ਨਵੇਂ ਸੀ.ਐੱਮ.ਡੀ. ਬਸੰਤ ਗਰਗ ਵੱਲੋਂ ਜਾਰੀ ਹੁਕਮਾਂ ਰਾਹੀਂ ਉਨ੍ਹਾਂ ਦੀ ਮੁਅੱਤਲੀ ਦਾ ਕਾਰਨ ਦੋਵੇਂ ਥਰਮਲ ਪਲਾਂਟ ਦੇ ਬਾਲਣ ਦਾ ਖਰਚਾ ਪ੍ਰਾਈਵੇਟ ਥਰਮਲ ਪਲਾਂਟ ਨਾਲੋਂ ਵੱਧ ਹੋਣਾ ਦੱਸਿਆ ਗਿਆ ਹੈ।

ਜਾਰੀ ਹੁਕਮਾਂ ਮੁਤਾਬਕ ਪੀੇ.ਐੱਸ.ਪੀ.ਸੀ.ਐੱਲ. ਕੋਲ ਪਛਵਾੜਾ ਝਾਰਖੰਡ ਵਿਖੇ ਆਪਣੀ ਕੋਲੇ ਦੀ ਖਾਣ ਹੋਣ ਦੇ ਬਾਵਜੂਦ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਤੀ ਯੂਨਿਟ 0.75 ਪੈਸੇ ਖਰਚੇ ਤੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦਾ ਪ੍ਰਤੀ ਯੂਨਿਟ ਖਰਚਾ 1.25 ਪੈਸੇ ਜ਼ਿਆਦਾ ਆ ਰਿਹਾ ਹੈ।

Read More : ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐੱਸ.ਟੀ. ਪ੍ਰਾਪਤੀ ’ਚ 21.51 ਫੀਸਦੀ ਵਾਧਾ : ਚੀਮਾ

Leave a Reply

Your email address will not be published. Required fields are marked *