Checking

ਮੁੱਖ ਮੰਤਰੀ ਫੀਲਡ ਅਫਸਰ ਵੱਲੋਂ ਫਰਦ ਕੇਂਦਰ ਤੇ ਤਹਿਸੀਲ ਦਫਤਰ ਦੀ ਚੈਕਿੰਗ

ਖਸਰਾ ਨੰਬਰਾਂ ਦੀ ਮੈਪਿੰਗ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

ਮਾਲੇਰਕੋਟਲਾ, 16 ਜੂਨ :- ਪੰਜਾਬ ਸਰਕਾਰ ਵੱਲੋਂ ਚੱਲ ਰਹੀ ਗਵਰਨੈਂਸ ਸੁਧਾਰ ਮੁਹਿੰਮ ਤਹਿਤ ਆਮ ਲੋਕਾਂ ਨੂੰ ਸਿੱਧੀਆਂ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਮੁੱਖ ਮੰਤਰੀ ਫੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਮਾਲੇਰਕੋਟਲਾ ’ਚ ਫਰਦ ਕੇਂਦਰ ਅਤੇ ਤਹਿਸੀਲ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ।

ਇਸ ਮੌਕੇ ਤਹਿਸੀਲਦਾਰ ਰੀਤੂ ਗੁਪਤਾ, ਜ਼ਿਲਾ ਸਿਸਟਕ ਮੈਨੇਜਰ ਪੀ. ਐੱਲ. ਆਰ. ਐੱਸ. ਵਿਕਾਸ ਹੰਸ ਤੋਂ ਇਲਾਵਾ ਹੋਰ ਚੈਕਿੰਗ ਦੌਰਾਨ ਦਫਤਰ ’ਚ ਲਾਗੂ ਸਰਵਿਸ ਡਲਿਵਰੀ ਮਾਪਦੰਡਾਂ, ਅਧੂਰੇ ਪੈਂਡਿੰਗ ਕੇਸਾਂ, ਆਨਲਾਈਨ ਫਰਦ ਪ੍ਰਣਾਲੀ ਦੀ ਵਰਤੋਂ ਅਤੇ ਖਸਰਾ ਨੰਬਰਾਂ ਦੀ ਮੈਪਿੰਗ ਦੀ ਵਿਸਥਾਰ ਨਾਲ ਸਮੀਖਿਆ ਕੀਤੀ।

ਰਾਕੇਸ਼ ਗਰਗ ਨੇ ਦਫਤਰ ’ਚ ਮੌਜੂਦ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਰਨ ਲਈ ਕਿਹਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਜ਼ਮੀਨ ਸਬੰਧੀ ਸਾਰੇ ਰਿਕਾਰਡ ਡਿਜੀਟਲ ਫਾਰਮੈਟ ’ਚ ਤਿਆਰ ਕਰ ਕੇ ਆਮ ਲੋਕਾਂ ਲਈ ਸੌਖਾ, ਤੇਜ਼ ਅਤੇ ਪਾਰਦਰਸ਼ੀ ਐਕਸੈੱਸ ਯਕੀਨੀ ਬਣਾਇਆ ਜਾਵੇ।
ਖਾਸ ਤੌਰ ’ਤੇ ਖਸਰਾ ਨੰਬਰਾਂ ਦੀ ਮੈਪਿੰਗ ਬਹੁਤ ਅਹਿਮ ਕੰਮ ਹੈ, ਜੋ ਨਾ ਸਿਰਫ ਭਵਿੱਖ ’ਚ ਜ਼ਮੀਨੀ ਝਗੜਿਆਂ ਨੂੰ ਘਟਾਏਗਾ, ਬਲਕਿ ਕਿਸਾਨਾਂ, ਉੱਦਮੀਆਂ ਅਤੇ ਆਮ ਜਨਤਾ ਲਈ ਸਰਕਾਰੀ ਪੱਟਿਆਂ ’ਤੇ ਆਧਾਰਿਤ ਡਾਟਾ ਉਪਲੱਬਧ ਕਰਵਾਏਗਾ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਡਿਜੀਟਲ ਪੰਜਾਬ ਦੀ ਰਣਨੀਤੀ ਤਹਿਤ ਜ਼ਮੀਨੀ ਰਿਕਾਰਡਾਂ ਨੂੰ ਪੂਰੀ ਤਰ੍ਹਾਂ ਆਧੁਨਿਕ ਅਤੇ ਸਰਲ ਬਣਾਉਣ ਲਈ ਇਹ ਮੈਪਿੰਗ ਬੁਨਿਆਦੀ ਕੜੀ ਹੈ। ਉਨ੍ਹਾਂ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਖਸਰਾ ਨੰਬਰਾਂ ਦੀ ਮੈਪਿੰਗ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ।

ਇਸ ਮੌਕੇ ਉਨ੍ਹਾਂ ਨੇ ਫਰਦ ਕੇਂਦਰ’ਚ ਆਉਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮਿਲ ਰਹੀਆਂ ਸੇਵਾਵਾਂ ਬਾਰੇ ਸੁਝਾਅ ਅਤੇ ਫੀਡਬੈਕ ਵੀ ਲਿਆ। ਆਮ ਲੋਕਾਂ ਵੱਲੋਂ ਕੁਝ ਛੋਟੀਆਂ-ਮੋਟੀਆਂ ਤਕਨੀਕੀ ਸਮੱਸਿਆਵਾਂ ਬਾਰੇ ਦੱਸਿਆ ਗਿਆ, ਜਿਸ ਉੱਤੇ ਰਾਕੇਸ ਗਰਗ ਨੇ ਮੌਕੇ ਉੱਤੇ ਹੀ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦੀ ਤੁਰੰਤ ਸੁਧਾਰ ਕਰਨ ਦੀ ਨਿਰਦੇਸ਼ ਦਿੱਤਾ।

ਰਾਕੇਸ਼ ਗਰਗ ਨੇ ਅਖੀਰ ‘ਚ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਕੰਮਲ ਸੂਚਨਾਂ ਮੁਹੱਈਆਂ ਕਰਵਾਉਣ ਹੈ ਤਾਂ ਜੋ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫਤਰ ਲੋਕ ਭਲਾਈ ਦਾ ਮਾਡਲ ਬਣ ਸਕਣ। ਉਨ੍ਹਾਂ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।

Read More : ਮਾਸੂਮ ਬੱਚਿਆਂ ਦੀ ਯਾਦ ’ਚ ਸਰਕਾਰ ਨੇ 7 ਐਂਬੂਲੈਂਸਾਂ ਸਿਵਲ ਹਸਪਤਾਲ ਭੇਜੀਆਂ

Leave a Reply

Your email address will not be published. Required fields are marked *