ਪੁਲਸ ਦਾ ਦਾਅਵਾ : ਸੁਸ਼ੀਲ ਨੇ ਸ਼ਰਾਬ ਦੇ ਠੇਕੇਦਾਰ ਤੋਂ ਰਿਸ਼ਵਤ ਮੰਗੀ ਸੀ
ਰੋਹਤਕ, 29 ਨਵੰਬਰ : ਰੋਹਤਕ ਪੁਲਸ ਨੇ ਸ਼ਨੀਵਾਰ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ’ਚ ਏ. ਐੱਸ. ਆਈ. ਸੁਸ਼ੀਲ ਕੁਮਾਰ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਉਹ ਸਵਰਗੀ ਆਈ. ਪੀ. ਐੱਸ. ਅਧਿਕਾਕੀ ਵਾਈ. ਪੂਰਨ ਕੁਮਾਰ ਦਾ ਗੰਨਮੈਨ ਸੀ
ਪੁਲਸ ਵੱਲੋਂ ਅਦਾਲਤ ’ਚ ਪੇਸ਼ ਕੀਤੀ ਗਈ 17 ਪੰਨਿਆਂ ਦੀ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਪੁਲਸ ਨੇ ਅਦਾਲਤ ਦੀ ਇਜਾਜ਼ਤ ਨਾਲ ਸੁਸ਼ੀਲ ਕੁਮਾਰ ਦੀ ਆਵਾਜ਼ ਦਾ ਨਮੂਨਾ ਲਿਆ ਸੀ। ਇਸ ਦੀ ਪੁਸ਼ਟੀ ਕਰਨ ਲਈ ਨਮੂਨਾ ਜਾਂਚ ਲਈ ਫਾਰੈਂਸਿਕ ਸਾਇੰਸ ਲੈਬਾਰਟਰੀ ਨੂੰ ਭੇਜਿਆ ਗਿਆ ਸੀ। ਰਿਪੋਰਟ ’ਚ ਸ਼ਿਕਾਇਤਕਰਤਾ ਵੱਲੋਂ ਦਰਜ ਕੀਤੀ ਗਈ ਆਵਾਜ਼ ਸੁਸ਼ੀਲ ਕੁਮਾਰ ਦੇ ਨਮੂਨੇ ਨਾਲ ਮੇਲ ਖਾਂਦੀ ਹੈ, ਜਿਸ ਨਾਲ ਗੱਲਬਾਤ ’ਚ ਰਿਸ਼ਵਤ ਮੰਗਣ ਦੀ ਪੁਸ਼ਟੀ ਹੁੰਦੀ ਹੈ।
ਚਾਰਜਸ਼ੀਟ ਅਨੁਸਾਰ ਸੁਸ਼ੀਲ ਕੁਮਾਰ ਰਿਸ਼ਵਤ ਮੰਗਣ ਲਈ 5 ਵੱਖ-ਵੱਖ ਫੋਨਾਂ ਦੀ ਵਰਤੋਂ ਕਰ ਰਿਹਾ ਸੀ। ਉਹ ਕਿਸੇ ਦੀ ਏ. ਸੀ. ਆਰ. ਠੀਕ ਕਰਨ ਜਾਂ ਕਿਸੇ ਦੇ ਤਬਾਦਲੇ ਨੂੰ ਰੋਕਣ ਲਈ ਵੀ ਪੈਸੇ ਲੈਂਦਾ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਸੁਸ਼ੀਲ ਕੁਮਾਰ ’ਤੇ ਸ਼ਰਾਬ ਦੇ ਇਕ ਠੇਕੇਦਾਰ ਕੋਲੋਂ ਕਥਿਤ ਰੂਪ ’ਚ 2.5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।
Read More : ਹਰਪਾਲ ਚੀਮਾ ਨੇ ਹੈਪੀ ਕੌਰ ਨੂੰ ਨਿਯੁਕਤੀ ਪੱਤਰ ਦਿੱਤਾ
