ਜਾਂਚ ਵਿਚ ਰਾਜਸਥਾਨ ਪੁਲਸ ਦੀ ਨਿਕਲੀ ਗੱਡੀ
ਅੰਮ੍ਰਿਤਸਰ, 16 ਜੁਲਾਈ :– ਸ੍ਰੀ ਹਰਿਮੰਦਰ ਸਾਹਿਬ ਨੇੜੇ ਬਿਨਾਂ ਨੰਬਰ ਪਲੇਟ ਤੋਂ ਖੜ੍ਹੀ ਗੱਡੀ ਕਾਰਨ ਹਫੜਾ-ਦਫੜੀ ਮਚ ਗਈ। ਕਿਸੇ ਨੇ ਗੱਡੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਅਤੇ ਇਹ ਵਾਇਰਲ ਹੋ ਗਈ, ਜਿਵੇਂ ਹੀ ਪੁਲਸ ਨੂੰ ਇਸ ਦੀ ਜਾਣਕਾਰੀ ਮਿਲੀ, ਉਹ ਹਰਕਤ ਵਿਚ ਆ ਗਈ ਅਤੇ ਜਾਂਚ ਵਿਚ ਪਤਾ ਲੱਗਾ ਕਿ ਗੱਡੀ ਰਾਜਸਥਾਨ ਪੁਲਸ ਦੀ ਸੀ ਅਤੇ ਆਪਣੇ ਇਕ ਫਰਾਰ ਮੁਲਜ਼ਮ ਦੀ ਭਾਲ ਵਿਚ ਅੰਮ੍ਰਿਤਸਰ ਆਈ ਹੋਈ ਸੀ।
ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਇਸ ਦੀ ਜਾਂਚ ਕੀਤੀ ਅਤੇ ਪਾਇਆ ਕਿ ਗੱਡੀ ਰਾਜਸਥਾਨ ਪੁਲਸ ਦੀ ਸੀ ਅਤੇ ਇਹ ਪੁਲਸ ਟੀਮ ਇੱਕ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਅੰਮ੍ਰਿਤਸਰ ਆਈ ਸੀ।
ਗੱਡੀ ਦੇ ਿਪੱਛੇ ਨੰਬਰ ਪਲੇਟ ਦੀ ਥਾਂ ਹਿੰਦੂ ਬਜਰੰਗ ਦਲ ਲਿਖਿਆ ਹੋਇਆ ਸੀ। ਪੁਲਸ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਉਨ੍ਹਾਂ ਤੋਂ ਨੰਬਰ ਪਲੇਟ ਨਾ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਤੋਂ ਬਾਅਦ ਪੂਰੇ ਗਲਿਆਰੇ ਖੇਤਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਜਿਸ ਵਿਚ ਪੁਲਸ ਲਗਾਤਾਰ ਤਲਾਸ਼ੀ ਮੁਹਿੰਮ ਵੀ ਚਲਾ ਰਹੀ ਹੈ।
Read More : ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈਮੇਲਾਂ ਚਿੰਤਾ ਦਾ ਵਿਸ਼ਾ : ਐਡਵੋਕੇਟ ਧਾਮੀ