ਪੂਰਾ ਦਿਨ ਚੱਲੀ ਚੈਕਿੰਗ, ਕਈ ਅਹਿਮ ਦਸਤਾਵੇਜ਼ ਵੀ ਲਏ ਕਬਜ਼ੇ ’ਚ
ਪਟਿਆਲਾ, 4 ਨਵੰਬਰ : ਪਟਿਆਲਾ ਦੇ ਪ੍ਰਸਿੱਧ ਪ੍ਰਾਪਰਟੀਜ਼ ਕਾਰੋਬਾਰੀ ਬੀ. ਐੱਚ. ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਮੋਤੀ ਬਾਗ ਕਾਲੋਨੀ ਸਥਿਤ ਘਰ ਅੱਜ ਸੀ. ਬੀ. ਆਈ. ਦੀ ਟੀਮ ਪਹੰੁਚ ਗਈ ਅਤੇ ਪੂਰਾ ਦਿਨ ਚੈਕਿੰਗ ਕੀਤੀ ਗਈ। ਮੰਗਲਵਾਰ ਨੂੰ ਦਿੱਲੀ ਨੰਬਰ ਦੀਆਂ 2 ਗੱਡੀਆਂ ’ਚ ਸਵਾਰ ਹੋ ਕੇ ਸੀ. ਬੀ. ਆਈ. ਦੀ ਟੀਮ ਲਗਭਗ 7.00 ਪਹੰੁਚ ਗਈ। ਟੀਮ ਨੇ ਐਂਟਰ ਕਰਦੇ ਹੀ ਦਰਵਾਜ਼ੇ ਤੋਂ ਕਿਸੇ ਨੂੰ ਵੀ ਨਾ ਤਾਂ ਅੰਦਰ ਜਾਣ ਦਿੱਤਾ ਗਿਆ ਅਤੇ ਨਾ ਹੀ ਬਾਹਰ ਆਉਣ ਦਿੱਤਾ ਗਿਆ।
ਇਸੇ ਦੌਰਾਨ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਅਤੇ ਥਾਣਾ ਸਬਜ਼ੀ ਮੰਡੀ ਦੇ ਐੱਸ. ਐੱਚ. ਓ. ਗੁਰਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੰੁਚ ਗਏ। ਉਨ੍ਹਾਂ ਸੀ. ਬੀ. ਆਈ. ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪੁੂਰਾ ਦਿਨ ਘਰ ਦੇ ਸਾਹਮਣੇ ਪੁਲਸ ਤਾਇਨਾਤ ਰਹੀ। ਸੀ. ਬੀ. ਆਈ. ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਸ਼ਾਮ ਨੂੰ ਕੁਝ ਰਿਕਾਰਡ ਵੀ ਗੱਡੀਆਂ ’ਚ ਰੱਖਦੇ ਹੋਏ ਦੇਖਿਆ ਗਿਆ।
ਖਬਰ ਲਿਖੇ ਜਾਣ ਤੱਕ ਸੀ. ਬੀ. ਆਈ. ਦੀ ਟੀਮ ਜੁਟੀ ਹੋਈ ਸੀ। ਸੀ. ਬੀ. ਆਈ. ਦੀ ਰੇਡ ਨੂੰ ਡੀ. ਆਈ. ਜੀ. ਭੁੱਲਰ ਦੇ ਕੇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਜਾਂਚ ਲਈ ਪਹੰੁਚੇ ਅਧਿਕਾਰੀਆਂ ਨੇ ਕੁਝ ਕਿਹਾ ਅਤੇ ਨਾ ਹੀ ਪਟਿਆਲਾ ਪੁਲਸ ਨੇ ਕੁਝ ਦੱਸਿਆ।
ਦੱਸਣਯੋਗ ਹੈ ਕਿ ਬੀ. ਐੱਚ. ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਦਾ ਰੀਅਲ ਅਸਟੇਟ ਵਿਚ ਕਾਫੀ ਵੱਡਾ ਨਾਂ ਹੈ। ਉਨ੍ਹਾਂ ਦੀਆਂ ਪਟਿਆਲਾ ਸ਼ਹਿਰ ਤੋਂ ਇਲਾਵਾ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ ’ਚ ਵੀ ਪ੍ਰਾਪਰਟੀਜ਼ ਦਾ ਕਾਰੋਬਾਰ ਹੈ ਅਤੇ ਉਨ੍ਹਾਂ ਦੇ ਲਿੰਕ ਵੀ ਰਾਜਨੀਤਕ ਲੋਕਾਂ ਤੇ ਅਫਸਰਾਂ ਨਾਲ ਦੱਸੇ ਜਾਂਦੇ ਹਨ।
ਬੀ. ਐੱਚ. ਪ੍ਰਾਪਰਟੀਜ਼ ਦੇ ਮਾਲਕ ਨੇ ਪਿਛਲੇ 2 ਦਹਾਕਿਆਂ ’ਚ ਕਾਫੀ ਤਰੱਕੀ ਕੀਤੀ। ਅੱਜ ਉਹ ਪੰਜਾਬ ਦੇ ਨਾਮੀ ਰੀਅਲ ਅਸਟੇਟ ਕਾਰੋਬਾਰੀਆਂ ’ਚ ਸ਼ਾਮਿਲ ਮੰਨੇ ਜਾਂਦੇ ਹਨ। ਸੀ. ਬੀ. ਆਈ. ਦੀ ਟੀਮ ਵੱਲੋਂ ਜਿਸ ਤਰ੍ਹਾਂ ਰਿਕਾਰਡ ਨੂੰ ਆਪਣੇ ਕਬਜ਼ੇ ’ਚ ਲਿਆ ਗਿਆ ਹੈ, ਉਸ ਤੋਂ ਸਾਫ ਹੈ ਕਿ ਅਗਲੇ ਕੁਝ ਦਿਨਾਂ ’ਚ ਕੁਝ ਹੋਰ ਹਲ-ਚਲ ਹੋ ਸਕਦੀ ਹੈ। ਹਰਚਰਨ ਸਿੰਘ ਭੁੱਲਰ ਪਟਿਆਲਾ ਵਿਚ ਬਤੌਰ ਐੱਸ. ਐੱਸ. ਪੀ. ਅਤੇ ਡੀ. ਆਈ. ਜੀ. ਤਾਇਨਾਤ ਰਹਿ ਚੁੱਕੇ ਹਨ।
Read More : ਹਮਲਾਵਰਾਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, ਇਕ ਦੀ ਮੌਤ
