cows

ਗਊਆਂ ਦਾ ਭਰਿਆ ਕੈਂਟਰ ਫੜਿਆ

ਲਿਜਾਈਆਂ ਜਾ ਰਹੀਆਂ ਸੀ ਬੁੱਚੜਖਾਨੇ

ਰਾਮਪੁਰਾ ਫੂਲ, 1 ਜੁਲਾਈ : ਪਿੰਡ ਜੈਠੂਕੇ ਵਿਖੇ ਲੱਗੇ ਹੋਏ ਨਾਕੇ ’ਤੇ ਗਊ ਸੁਰਕਸ਼ਾ ਸੇਵਾ ਦਲ ਪੰਜਾਬ ਦੇ ਸੇਵਾਦਾਰਾਂ ਵੱਲੋਂ ਇਕ ਗਊਆਂ ਦੇ ਭਰੇ ਹੋਏ ਕੈਂਟਰ ਨੂੰ ਫੜ ਕੇ ਪੁਲਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦਲ ਦੇ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਸਾਨੂੰ ਗੁਪਤ ਸੁਚਨਾ ਮਿਲੀ ਕਿ ਗਊ ਸਮੱਗਲਰ ਮੁਹੰਮਦ ਸਲੀਮ ਉਰਫ ਕਾਕਾ ਖੁੱਸੇ ਵਾਲਾ ਪੁੱਤਰ ਖੁਸ਼ੀ ਮੁਹੰਮਦ ਵਾਸੀ ਨੂਰ ਬਸਤੀ ਜਮਾਲਪੁਰ ਮਾਲੇਰਕੋਟਲਾ ਤੇ ਜੱਗੀ ਬਰਨਾਲਾ ਨੇ ਇਕ ਗਿਰੋਹ ਬਣਾਇਆ ਹੋਇਆ ਹੈ।

ਉਨ੍ਹਾਂ ਵੱਲੋਂ ਸ਼ੇਖਾਂ ਰੋਡ ’ਤੇ ਸਥਿਤ ਜੱਗੀ ਡੇਅਰੀ ਫਾਰਮ ਬਣਾਇਆ ਹੋਇਆ ਹੈ, ਇਹ ਕਾਫੀ ਲੰਮੇ ਸਮੇਂ ਤੋਂ ਡੇਅਰੀ ਦੀ ਆੜ ’ਚ ਗਊਆਂ ਦੀ ਸਮੱਗਲਿੰਗ ਕਰਦੇ ਹਨ । ਇਨ੍ਹਾਂ ਨੇ ਅੱਜ ਵੀ ਬਰਨਾਲਾ ਦੀਆਂ ਸੜਕਾਂ ਅਤੇ ਪਿੰਡਾਂ ’ਚੋਂ ਬੇਸਹਾਰਾ ਗਊਆ ਨੂੰ ਛੋਟੇ ਹਾਥੀ ਰਾਹੀ ਡੇਅਰੀ ’ਚ ਇਕੱਠਾ ਕੀਤਾ ਹੋਇਆ ਹੈ। ਗਊਆਂ ਨੂੰ ਕੈਂਟਰ ਨੰਬਰ ਪੀ. ਬੀ. 11 ਡੀ. ਈ. 2595 ’ਚ ਬੇਰਹਿਮੀ ਨਾਲ ਬੰਨ੍ਹ ਕੇ ਡਰਾਈਵਰ ਜਤਿੰਦਰ ਕੁਮਾਰ ਪੁੱਤਰ ਭਜਨ ਸਿੰਘ ਅਤੇ ਉਸ ਦਾ ਸਾਥੀ ਗੁਰਅਵਤਾਰ ਸਿੰਘ ਉਰਫ ਸੋਨੂੰ ਪੁੱਤਰ ਸੁਖਦੇਵ ਸਿੰਘ ਵਾਸੀ ਕਪੂਰਥਲਾ ਵੱਲੋਂ ਰਾਮਪੁਰਾ, ਬਠਿੰਡਾ, ਡੱਬਵਾਲੀ ਹੁੰਦੇ ਹੋਏ ਬੁਚੜਖਾਨੇ ਲਿਜਾਇਆ ਜਾ ਰਿਹਾ ਹੈ।

ਸੂਚਨਾ ਮਿਲਨ ’ਤੇ ਉਨ੍ਹਾਂ ਨੇ ਬਰਨਾਲਾ ਦੀਆਂ ਵੱਖ-ਵੱਖ ਸੜਕਾਂ ’ਤੇ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ , ਜਦ ਉਕਤ ਕੈਂਟਰ ਬਰਨਾਲਾ ਸਾਈਡ ਤੋਂ ਰਾਮਪੁਰਾ ਫੂਲ ਵੱਲ ਨੂੰ ਜਾਂਦਾ ਦਿਖਾਈ ਦਿੱਤਾ ਤਾਂ ਉਨ੍ਹਾਂ ਇਸ ਦੀ ਇਤਲਾਹ ਸਦਰ ਥਾਣਾ ਰਾਮਪੁਰਾ ਜ਼ਿਲਾ ਬਠਿੰਡਾ ਨੂੰ ਦਿੱਤੀ। ਪੁਲਸ ਵੱਲੋਂ ਪਿੰਡ ਜੇਠੂਕੇ ਵਿਚ ਲੱਗੇ ਹੋਏ ਨਾਕੇ ’ਤੇ ਦੋ ਗਊ ਸਮੱਗਲਰਾਂ ਨੂੰ ਕੈਂਟਰ ਸਮੇਤ ਕਾਬੂ ਕਰ ਲਿਆ ਗਿਆ।

ਪੁਲਸ ਦੀ ਮੌਜੂਦਗੀ ’ਚ ਕੈਂਟਰ ਨੂੰ ਚੈੱਕ ਕਰਨ ’ਤੇ 12 ਗਊਆਂ ਨੂੰ ਛੁਡਾਇਆ ਗਿਆ । ਪੁਲਸ ਨੇ ਕੈਂਟਰ ਨੂੰ ਕਬਜ਼ੇ ’ਚ ਲੈ ਕੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।

Read More : ਡੀ. ਐੱਸ. ਪੀ. ਦਾ ਰੀਡਰ ਰਿਸ਼ਵਤ ਲੈਂਦਾ ਫੜਿਆ

Leave a Reply

Your email address will not be published. Required fields are marked *