NEET ਦੇ ਨਾਲ NTA ਦੀ ਵੀ ਪ੍ਰੀਖਿਆ ਪਿਛਲੇ ਸਾਲ ਪ੍ਰੀਖਿਆ ਵਿਚ ਗੜਬੜੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਿੱਖਿਆ ਤੇ ਗ੍ਰਹਿ ਮੰਤਰਾਲਾ ਵੀ ਚੌਕਸ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਦਿੱਤੀ ਹੈ। ਨਵੀਂ ਦਿੱਲੀ 4 ਮਈ(2025): ਮੈਡੀਕਲ ਵਿਚ ਦਾਖਲੇ ਨਾਲ ਸਬੰਧਤ ਪ੍ਰੀਖਿਆ ਨੈਸ਼ਨਲ ਇਲਿਜੀਬਿਲਟੀ ਐਜੁਕੇਸ਼ਨ ਟੈਸਟ (NEET -ਯੂਜੀ) ਦੇਸ਼ ਭਰ ਐਤਵਾਰ ਨੂੰ ਅੱਜ ਲਿਆ ਜਾ ਰਿਹਾ ਹੈ।ਇਸ ਪ੍ਰੀਖਿਆ ਲਈ ਦੇਸ਼-ਵਿਦੇਸ਼ ਦੇ 550 ਸ਼ਹਿਰਾਂ ਦੇ ਪੰਜ ਹਜ਼ਾਰ ਤੋਂ ਵੱਧ ਕੇਂਦਰ ਬਣਾਏ ਗਏ ਹਨ। ਜਿਥੇ ਦੁਪਹਿਰ 2 ਤੋਂ 5 ਪੰਜ ਵਜੇ ਤੱਕ ਇਹ ਪ੍ਰੀਖਿਆ ਹੋਵੇਗੀ। ਵਿਦੇਸ਼ ਵਿਚ 14 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪਿਛਲੇ ਸਾਲ ਪ੍ਰੀਖਿਆ ਵਿਚ ਗੜਬੜੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪ੍ਰੀਖਿਆ ਨੂੰ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਮੁਕਤ ਰੱਖਣ ਲਈ ਐੱਨਟੀਏ ਦੇ ਨਾਲ ਹੀ ਸਿੱਖਿਆ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਵੀ ਪੂਰੀ ਤਰ੍ਹਾਂ ਚੌਕਸ ਹਨ। ਗੜਬੜੀ ਰੋਕਣ ਲਈ ਟੀਮਾਂ ਸਰਗਰਮ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਇਸ ਵਾਰ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਦਿੱਤੀ ਹੈ। ਸਿੱਖਿਆ ਮੰਤਰਾਲਾ ਨਾਲ ਜੁੜੇ ਸੂਤਰਾਂ ਮੁਤਾਬਕ ਹਰ ਪਰੀਖਿਆ ਕੇਂਦਰ ’ਤੇ ਤਿੰਨ ਪੱਧਰੀ ਨਿਗਰਾਨੀ ਰੱਖੀ ਜਾਵੇਗੀ। ਇਨ੍ਹਾਂ ਵਿਚ ਪ੍ਰੀਖਿਆ ਦੀ ਜ਼ਿਲ੍ਹਾ, ਰਾਜ ਤੇ ਕੇਂਦਰ ਪੱਧਰ ਤੋਂ ਨਿਗਰਾਨੀ ਹੋਵੇਗੀ। ਇਸ ਲਈ ਕੰਟਰੋਲ ਰੂਮ ਬਣਾਏ ਗਏ ਹਨ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਨਜ਼ਰ ਰੱਖਣ ਲਈ ਗ੍ਰਹਿ ਮੰਤਰਾਲਾ ਦੀ ਸਾਈਬਰ ਸੁਰੱਖਿਆ ਨਾਲ ਜੁੜੀ ਏਜੰਸੀ ਆਈ4ਸੀ ਨੂੰ ਸ਼ਨਿਚਰਵਾਰ ਤੋਂ ਹੀ ਸਰਗਰਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਐੱਨਟੀਏ ਨੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਖੇਤਰ ਵਿਚ ਆਉਣ ਵਾਲੇ ਪ੍ਰੀਖਿਆ ਕੇਂਦਰਾਂ ਦਾ ਨਿੱਜੀ ਦੌਰਾ ਕਰਨ। ਪਿਛਲੀ ਵਾਰ ਦੀ ਗੜਬੜੀ ਨੂੰ ਦੇਖਦੇ ਹੋਏ ਇਸ ਵਾਰ ਸਰਕਾਰੀ ਸਕੂਲ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹੀ ਜ਼ਿਆਦਾਤਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਵਿਚ ਗੜਬੜੀ ਕੀਤੀ ਤਾਂ ਲੱਗੇਗੀ ਤਿੰਨ ਸਾਲ ਤੱਕ ਦੀ ਪਾਬੰਦੀ ਪ੍ਰੀਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਅਤੇ ਨਕਲ ਮਾਫੀਆ ’ਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਵੀ ਅਸਰ ਇਸ ਵਾਰ ਦਿਸੇਗਾ। ਇਸ ਵਿਚ ਪ੍ਰੀਖਿਆ ਤੋਂ ਪਹਿਲਾਂ, ਪ੍ਰੀਖਿਆ ਦੌਰਾਨ ਜਾਂ ਬਾਅਦ ਵਿਚ ਵੀ ਗਲਤ ਸਾਧਨਾਂ ਦਾ ਇਸਤੇਮਾਲ ਕਰਦੇ ਪਾਏ ਜਾਣ ਵਾਲੇ ਉਮੀਦਵਾਰਾਂ ‘ਤੇ ਮਾਮਲਾ ਦਰਜ ਹੋਵੇਗਾ। ਨਾਲ ਹੀ ਉਸ ’ਤੇ ਐੱਨਟੀਏ ਨਾਲ ਜੁੜੀ ਕਿਸੇ ਵੀ ਪ੍ਰੀਖਿਆ ਵਿਚ ਤਿੰਨ ਸਾਲ ਤੱਕ ਬੈਠਣ ਦੀ ਪਾਬੰਦੀ ਲਗਾ ਦਿੱਤੀ ਜਾਵੇਗੀ।
View More NEET ਪ੍ਰੀਖਿਆ ਅੱਜ, ਤਿਆਰੀਆਂ ਮੁਕੰਮਲ, 23 ਲੱਖ ਤੋਂ ਵੱਧ ਵਿਦਿਆਰਥੀ ਦੇਣਗੇ ਪ੍ਰੀਖਿਆCategory: ਦੇਸ਼
ਕੇਂਦਰੀ ਖੁਰਾਕ ਰਾਜ ਮੰਤਰੀ ਨਿਮੁਬੇਨ ਵੱਲੋਂ ਰਾਜਪੁਰਾ ਮੰਡੀ ਦਾ ਦੌਰਾ
ਰਾਜਪੁਰਾ,2 ਮਈ (2025)- ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਨੇ ਸ਼ੁੱਕਰਵਾਰ ਨੂੰ ਇੱਥੇ ਰਾਜਪੁਰਾ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ।ਇਸ ਮੌਕੇ ਰਾਜਪੁਰਾ ਮੰਡੀ ਵਿਖੇ ਪੁੱਜਣ ਉਤੇ ਸਥਾਨਕ ਵਿਧਾਇਕ ਨੀਨਾ ਮਿੱਤਲ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੇਂਦਰੀ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਨੇ ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਇਸ ਗੱਲ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਪੰਜਾਬ ਵਿੱਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ। ਪੰਜਾਬ ਵੱਲੋਂ ਕੇਂਦਰੀ ਪੂਲ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਨਿਮੁਬੇਨ ਬੰਬਾਨੀਆ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰੀ ਪੂਲ ਲਈ ਅਨਾਜ ਦੇ ਪਾਏ ਜਾ ਰਹੇ ਯੋਗਦਾਨ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ 124 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਬਹੁਤ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਪ੍ਰਤੀ ਸਾਲ 120 ਲੱਖ ਮੀਟ੍ਰਿਕ ਟਨ ਕਣਕ ਐਫ.ਸੀ.ਆਈ ਨੂੰ ਕੇਂਦਰੀ ਭੰਡਾਰ ਲਈ ਦਿੰਦਾ ਹੈ ਜਿਸ ਨਾਲ ਦੂਜੇ ਰਾਜਾਂ ਦੀ ਕਣਕ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ। ਪੰਜਾਬ ਵਿਚ ਸਟੋਰੇਜ ਸਪੇਸ ਦਾ ਮੁੱਦਾ ਹੱਲ ਕਰਾਂਗੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪੰਜਾਬ ਵਿੱਚ ਕਣਕ ਦੀ ਖ੍ਰੀਦ ਨਾਲ ਜੁੜੇ ਆੜਤੀਏ ਅਤੇ ਮਜ਼ਦੂਰਾਂ ਦੀ ਵਧੀ ਮਹਿੰਗਾਈ ਦੇ ਮੱਦੇਨਜ਼ਰ ਫੀਸ ਵਧਾਉਣ ਸਮੇਤ ਪੰਜਾਬ ਵਿਚ ਸਟੋਰੇਜ ਸਪੇਸ ਦਾ ਮੁੱਦਾ ਵੀ ਉਠਾਇਆ ਹੈ, ਜਿਸ ਨੂੰ ਸਕਾਰਾਤਮਿਕ ਸੋਚ ਰੱਖ ਕੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖਰੀਦ ਕੀਤੇ ਗਏ ਮਾਲ ਦੀ ਲਿਫਟਿੰਗ ਨਾਲੋ-ਨਾਲ ਯਕੀਨੀ ਬਣਾਉਣ। ਕੇਂਦਰੀ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਨੂੰ ਦਫਤਰ ਮਾਰਕੀਟ ਕਮੇਟੀ ਰਾਜਪੁਰਾ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਪਟਿਆਲਾ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। Read More: Big Breaking :ਪੰਜਾਬ ਦੇ 14 ਤਹਿਸੀਲਦਾਰ suspended
View More ਕੇਂਦਰੀ ਖੁਰਾਕ ਰਾਜ ਮੰਤਰੀ ਨਿਮੁਬੇਨ ਵੱਲੋਂ ਰਾਜਪੁਰਾ ਮੰਡੀ ਦਾ ਦੌਰਾਪਾਣੀ ਸਮਝ ਕੇ ਟਾਇਲਟ ਕਲੀਨਰ ਪੀ ਗਿਆ ਬੱਚਾ
ਇਲਾਜ ਦੌਰਾਨ ਹੋਈ ਮੌਤ Panipat News : ਹਰਿਆਣਾ ਦੇ ਸ਼ਹਿਰ ਪਾਣੀਪਤ ਨੇੜੇ ਪਿੰਡ ਅਜੀਜੁਲਾਪੁਰ ’ਚ ਇਕ 3 ਸਾਲ ਦੇ ਬੱਚੇ ਦੀ ਟਾਇਲਟ ਕਲੀਨਰ ਪੀ ਲੈਣ…
View More ਪਾਣੀ ਸਮਝ ਕੇ ਟਾਇਲਟ ਕਲੀਨਰ ਪੀ ਗਿਆ ਬੱਚਾਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੇਟ ਕੀਤੀ ਸ਼ਰਧਾਂਜਲੀ
ਕਿਸਾਨ ਜੋੜੇ ਨੇ ਤਿੰਨ ਬੱਚਿਆਂ ਸਮੇਤ ਖਾਧਾ ਜ਼ਹਿਰ, ਪਤੀ-ਪਤਨੀ ਦੀ ਮੌਤ
ਬੱਚੇ ਹਸਪਤਾਲ ’ਚ ਦਾਖਲ , ਪੁਲਿਸ ਕਰ ਰਹੀ ਜਾਂਚ ਗੁਜਰਾਤ ਦੇ ਸਾਬਰਕਾਂਠਾ ਜ਼ਿਲੇ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ…
View More ਕਿਸਾਨ ਜੋੜੇ ਨੇ ਤਿੰਨ ਬੱਚਿਆਂ ਸਮੇਤ ਖਾਧਾ ਜ਼ਹਿਰ, ਪਤੀ-ਪਤਨੀ ਦੀ ਮੌਤਦੇਸ਼ ’ਚ ਕਰੀਬ ਡੇਢ ਘੰਟੇ ਲਈ UPI ਸੇਵਾ ਰਹੀ ਬੰਦ
ਭੁਗਤਾਨ ਕਰਨ ’ਚ ਆ ਰਹੀ ਸਮੱਸਿਆ, 20 ਦਿਨਾਂ ’ਚ ਤੀਜੀ ਵਾਰ ਆਈ ਸਮੱਸਿਆ ਦੇਸ਼ ’ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਸੇਵਾ ਕਰੀਬ ਡੇਢ ਘੰਟੇ ਲਈ ਤਕਨੀਕੀ…
View More ਦੇਸ਼ ’ਚ ਕਰੀਬ ਡੇਢ ਘੰਟੇ ਲਈ UPI ਸੇਵਾ ਰਹੀ ਬੰਦਰਾਸ਼ਟਰਪਤੀ ਲਈ ਵੀ ਸਮਾਂ ਸੀਮਾ ਕੀਤੀ ਤੈਅ
ਕਿਹਾ-ਰਾਜਪਾਲ ਵੱਲੋਂ ਭੇਜੇ ਗਏ ਬਿੱਲਾਂ ’ਤੇ 3 ਮਹੀਨਿਆਂ ਦੇ ਅੰਦਰ ਲਿਆ ਜਾਵੇ ਫ਼ੈਸਲਾ ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲੇ ਸੁਣਾਉਂਦੇ ਹੋਏ ਦੇਸ਼ ਦੇ ਰਾਸ਼ਟਰਪਤੀ ਲਈ ਵੀ…
View More ਰਾਸ਼ਟਰਪਤੀ ਲਈ ਵੀ ਸਮਾਂ ਸੀਮਾ ਕੀਤੀ ਤੈਅਕੁੱਲੂ ’ਚ ਢਹਿ-ਢੇਰੀ ਹੋਇਆ ਪੁਲ
ਨਦੀ ’ਚ ਡਿੱਗਿਆ ਪੁਲ ਤੋਂ ਲੰਘ ਰਿਹਾ ਟਰੱਕ, ਡਰਾਈਵਰ ਜ਼ਖ਼ਮੀ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਕੁੱਲੂ ਜ਼ਿਲ੍ਹੇ ਨਾਲ ਜੋੜਨ ਵਾਲਾ ਇਕ ਪੁਲ ਸ਼ਨੀਵਾਰ ਤੜਕੇ ਢਹਿ…
View More ਕੁੱਲੂ ’ਚ ਢਹਿ-ਢੇਰੀ ਹੋਇਆ ਪੁਲਜੇ. ਐੱਨ. ਯੂ. ਵਿਦਿਆਰਥੀ ਸੰਘ ਦੀਆਂ ਚੋਣਾਂ 25 ਨੂੰ
28 ਨੂੰ ਆਉਣਗੇ ਨਤੀਜੇ ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇ. ਐੱਨ. ਯੂ. ਐੱਸ. ਯੂ.) ਦੀਆਂ 2024-25 ਦੀਆਂ ਚੋਣਾਂ 25 ਅਪ੍ਰੈਲ ਨੂੰ…
View More ਜੇ. ਐੱਨ. ਯੂ. ਵਿਦਿਆਰਥੀ ਸੰਘ ਦੀਆਂ ਚੋਣਾਂ 25 ਨੂੰਮਦਰੱਸੇ ਦੇ ਮੌਲਵੀ ਨੂੰ 187 ਸਾਲ ਦੀ ਕੈਦ
ਲਾਕਡਾਊਨ ਦੌਰਾਨ ਮਦਰੱਸੇ ’ਚ ਪੜ੍ਹਨ ਆਉਂਦੀ 13 ਸਾਲਾ ਬੱਚੀ ਨਾਲ ਕਈ ਵਾਰ ਕੀਤਾ ਜਬਰ-ਜ਼ਨਾਹ ਕੇਰਲ ਦੇ ਕੰਨੂਰ ਵਿਚ ਇਕ ਪੋਕਸੋ ਅਦਾਲਤ ਨੇ 8 ਅਪ੍ਰੈਲ ਨੂੰ…
View More ਮਦਰੱਸੇ ਦੇ ਮੌਲਵੀ ਨੂੰ 187 ਸਾਲ ਦੀ ਕੈਦ