ਕਈ ਵਰ੍ਹਿਆਂ ਤੋਂ ਭਗੌੜਾ ਸੀ 77 ਸਾਲਾ ਸੀਤਾ ਰਾਮ ਪਟਿਆਲਾ, 2 ਜੂਨ :- ਅੱਜ ਦਿੱਲੀ ਪੁਲਸ ਨੇ ਖੁਦ ਨੂੰ ਫੌਜ ਦਾ ਕਰਨਲ ਦੱਸ ਕੇ ਠੱਗੀਆਂ…
View More ਖੁਦ ਨੂੰ ਕਰਨਲ ਦੱਸ ਕੇ ਠੱਗੀਆਂ ਮਾਰਨ ਵਾਲਾ ਬਿਰਧ ਆਸ਼ਰਮ ਤੋਂ ਗ੍ਰਿਫ਼ਤਾਰCategory: latest news
ਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈ
5 ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਬਟਾਲਾ, 31 ਮਈ :- ਪੰਜਾਬ ਪੁਲਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ…
View More ਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾ
ਜਨਾਲ ’ਚ 2.20 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ ਦਿੜ੍ਹਬਾ, 01 ਜੂਨ : ਮੁੱਖ ਮੰਤਰੀ ਭਗਵੰਤ ਸਿੰਘ…
View More ਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾਭਾਰਤ-ਪਾਕਿ ਵਿਵਾਦ
ਮਾਰੀਆ ਬੀਬੀ ਵੱਲੋਂ ਹਾਈਕੋਰਟ ’ਚ ਦਾਖਲ ਰਿਟ ’ਤੇ ਹੋਈ ਸੁਣਵਾਈ ਬਟਾਲਾ , 31 ਮਈ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ’ਚ ਸਾਬਕਾ ਡਿਪਟੀ ਐਡਵੋਕੇਟ ਜਨਰਲ…
View More ਭਾਰਤ-ਪਾਕਿ ਵਿਵਾਦਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲੇਗਾ ਪੰਜਾਬ
ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ : ਦਲਵੀਰ ਢਿੱਲੋਂ ਧੂਰੀ, 29 ਮਈ : ਸਿੱਖਿਆ ਕ੍ਰਾਂਤੀ ਦਾ ਵਾਅਦਾ ਕਰ ਕੇ ਆਮ ਆਦਮੀ ਪਾਰਟੀ ਦੀ…
View More ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲੇਗਾ ਪੰਜਾਬਜਮਹੂਰੀ ਅਧਿਕਾਰ ਸਭਾ ਦਾ ਇੱਕ ਵਫਦ ਜਿਲਾ ਪ੍ਰਸ਼ਾਸਨ ਨੂੰ ਮਿਲਿਆ
ਸੰਗਰੂਰ, 29 ਮਈ : ਲੈਂਡ ਸੀਲਿੰਗ ਐਕਟ ਤਹਿਤ ਨਿਰਧਾਰਤ ਜ਼ਮੀਨ ਤੋਂ ਵਾਧੂ ਜ਼ਮੀਨ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਨੂੰ ਲੈਕੇ ਪਿਛਲੇ…
View More ਜਮਹੂਰੀ ਅਧਿਕਾਰ ਸਭਾ ਦਾ ਇੱਕ ਵਫਦ ਜਿਲਾ ਪ੍ਰਸ਼ਾਸਨ ਨੂੰ ਮਿਲਿਆਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ 7 ਤੋਂ ਹੋਵੇਗੀ ਸੁਰੂ
-ਵਧੀਕ ਡਿਪਟੀ ਕਮਿਸ਼ਨਰਾਂ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ ਵੱਲੋਂ ਐਸਡੀਐਮਜ, ਬੀਡੀਪੀਓਜ, ਕਾਰਜ ਸਾਧਕ ਅਫ਼ਸਰਾਂ ਨਾਲ ਬੈਠਕ ਪਟਿਆਲਾ, 5 ਮਈ (2025): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜਮੀਨੀ ਪੱਧਰ ਤੱਕ ਪੁੱਜਦਾ ਕਰਨ ਤੇ ਆਮ ਲੋਕਾਂ ਨੂੰ ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਲਾਮਬੰਦ ਕਰਨ ਲਈ ਨਸ਼ਾ ਮੁਕਤੀ ਯਾਤਰਾ 7 ਮਈ ਤੋਂ ਸ਼ੁਰੂ ਹੋ ਰਹੀ ਹੈ।ਇਸ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸਐਸਪੀ ਵਰੁਣ ਸ਼ਰਮਾ ਦੀ ਦੇਖ-ਰੇਖ ਹੇਠ ਪਿੰਡਾਂ ਤੇ ਵਾਰਡਾਂ ਦੇ ਪਹਿਰੇਦਾਰਾਂ ਨੂੰ ਨਾਲ ਲੈਕੇ ਹਰ ਪਿੰਡ, ਕਸਬੇ ਤੇ ਸ਼ਹਿਰਾਂ ਦੇ ਵਾਰਡਾਂ ਤੱਕ ਪਹੁੰਚਿਆ ਜਾਵੇਗਾ। 7 ਮਈ ਤੋਂ 14 ਮਈ ਤੱਕ ਪ੍ਰੋਗਰਾਮ ਉਲੀਕੇ ਦੋਵੇਂ ਏ.ਡੀ.ਸੀਜ ਨੇ ਦੱਸਿਆ ਕਿ ਹਲਕਾ ਵਿਧਾਇਕ ਸਾਹਿਬਾਨ ਦੀ ਅਗਵਾਈ ਹੇਠ ਹਰੇਕ ਹਲਕੇ ਦੇ ਪਿੰਡ ਤੇ ਸ਼ਹਿਰ ਦੀ ਹਰ ਵਾਰਡ ਵਿੱਚ 7 ਮਈ ਤੋਂ 14 ਮਈ ਤੱਕ ਪੁੱਜਣ ਲਈ ਨਸ਼ਾ ਮੁਕਤੀ ਮਾਰਚ ਦੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹਲਕਿਆਂ ਦੇ ਵਿਧਾਇਕ ਤੇ ਉਨ੍ਹਾਂ ਦੇ ਨੁਮਾਇੰਦੇ, ਸਰਪੰਚ, ਕੌਂਸਲਰ, ਬੀਡੀਪੀਓਜ, ਐਸਐਮਓਜ, ਥਾਣਿਆਂ ਤੇ ਪੁਲਿਸ ਚੌਂਕੀਆਂ ਦੇ ਮੁਖੀ ਇਸ ਨਸ਼ਾ ਮੁਕਤੀ ਮਾਰਚ ਦੀ ਪ੍ਰਧਾਨਗੀ ਕਰਨਗੇ। ਪਹਿਲੇ ਪੜਾਅ ਤਹਿਤ ਨੌਜਵਾਨਾਂ ਨੂੰ ਕੀਤਾ ਜਾਵੇਗਾ ਲਾਮਬੰਦ ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਹੇਠ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਨਾਭਾ, ਸਮਾਣਾ ਤੇ ਸ਼ੁਤਰਾਣਾ ਹਲਕੇ ਦੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਮੁਕਤੀ ਮਾਰਚ ਜਾਵੇਗਾ। ਇਸ ਦੌਰਾਨ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਕੇ ਪੰਜਾਬ ਸਰਕਾਰ ਦੀ ਇਸ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨਾਲ ਜੋੜਿਆ ਜਾਵੇਗਾ।ਨਵਰੀਤ ਕੌਰ ਸੇਖੋਂ ਤੇ ਇਸ਼ਾ ਸਿੰਗਲ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਤੋਂ ਫੀਡਬੈਕ ਹਾਸਲ ਕਰਕੇ ਇਲਾਕੇ ਦੇ ਨਸ਼ਾ ਤਸਕਰਾਂ ਦੀ ਸੂਹ ਲੈ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਜਿਹੜੇ ਵਿਅਕਤੀ ਨਸ਼ਿਆਂ ਦੀ ਲਤ ਦਾ ਸ਼ਿਕਾਰ ਹਨ, ਉਨ੍ਹਾਂ ਦੇ ਇਲਾਜ ਤੇ ਪੁਨਰਵਾਸ ਲਈ ਉਨ੍ਹਾਂ ਨੂੰ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡਾਂ ਦੇ ਪਹਿਰੇਦਾਰ ਤੇ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਪਟਿਆਲਾ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਇਸ ਨਸ਼ਾ ਮੁਕਤੀ ਮਾਰਚ ਵਿੱਚ ਨਾਲ ਲੈਕੇ ਘਰ-ਘਰ ਇਸ ਲਹਿਰ ਨੂੰ ਪਹੁੰਚਾਏ ਜਾਣ ਦੀ ਯੋਜਨਾ ਹੈ। Read More://ਗੁਪਤ ਸੂਚਨਾ ‘ਤੇ DSP ਦੀ ਅਗਵਾਈ…
View More ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ 7 ਤੋਂ ਹੋਵੇਗੀ ਸੁਰੂBig Breaking :ਪੰਜਾਬ ਦੇ 14 ਤਹਿਸੀਲਦਾਰ suspended
ਲੁਧਿਆਣਾ,5 ਮਈ (2025) : ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆ 14 ਤਹਿਸੀਲਦਾਰਾਂ/ਨਾਇਬ-ਤਹਿਸੀਲਦਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਅਧਿਕਾਰੀਆਂ ’ਚ ਗੁਰਮੁਖ ਸਿੰਘ ਤਹਿਸੀਲਦਾਰ ਬਾਘਾਪੁਰਾਣਾ, ਭੀਮ ਸੇਨ ਨਾਇਬ ਤਹਿਸੀਲਦਾਰ ਬਾਘਾਪੁਰਾਣਾ, ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲਸਰ, ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਧਰਮਕੋਟ, ਹਮੀਸ਼ ਕੁਮਾਰ ਨਾਇਬ ਤਹਿਸੀਲਦਾਰ ਬੱਧਨੀ ਕਲਾਂ, ਸੁਖਵਿੰਦਰ ਤਹਿਸੀਲਦਾਰ ਸਿੰਘ ਨਿਹਾਲ ਸਿੰਘ ਵਾਲਾ, ਰਜਿੰਦਰ ਸਿੰਘ ਤਹਿਸੀਲਦਾਰ ਗੁਰੂਹਰਸਹਾਏ, ਵਾਧੂ ਚਾਰਜ ਫਿਰੋਜ਼ਪੁਰ ਜਗਤਾਰ ਸਿੰਘ ਨਾਇਬ ਤਹਿਸੀਲਦਾਰ, ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋਟ ਵਾਧੂ ਚਾਰਜ ਸ੍ਰੀ ਮੁਕਤਸਰ ਸਾਹਿਬ, ਰਣਜੀਤ ਸਿੰਘ ਖਹਿਰਾ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਪਰਮਿੰਦਰ ਸਿੰਘ ਤਹਿਸੀਲਦਾਰ ਬਰੀਵਾਲਾ, ਕੰਵਲਦੀਪ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਾ ਅਗਰਵਾਲ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਦੋਦਾ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਮੁਅੱਤਲੀ ਦੀ ਮਿਆਦ ਦੌਰਾਨ ਉਨ੍ਹਾਂ ਨੂੰ ਮੁੱਖ ਦਫ਼ਤਰ ਵਿੱਤੀ ਕਮਿਸ਼ਨਰ (ਮਾਲ) ਦਫ਼ਤਰ, ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ Head Quirter ਬਣਾਇਆ ਗਿਆ ਹੈ।
View More Big Breaking :ਪੰਜਾਬ ਦੇ 14 ਤਹਿਸੀਲਦਾਰ suspendedਗੋਲੀ ਲੱਗਣ ਨਾਲ ASI ਜ਼ਖ਼ਮੀ
ਡਕੈਤੀ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਫੜਨ ਗਈ ਸੀ ਟੀਮ ਬਠਿੰਡਾ,5 ਮਈ (2025): ਐਤਵਾਰ ਦੇਰ ਰਾਤ ਕਾਰਵਾਈ ਕਰਨ ਲਈ ਸਥਾਨਕ ਸੀਆਈਏ ਸਟਾਫ ਦੀ ਟੀਮ ਦਾ ਇਕ ਦਾ ASI ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦਾ ASI ਸੁਖਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਭੁੱਚੋ ਮੰਡੀ ਖੇਤਰ ’ਚ ਹੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਗਿਆ ਸੀ। ਇਸ ਦੌਰਾਨ ਉਕਤ ਵਿਅਕਤੀ ਪੈਪਸੀ ਵੱਲੋਂ ਚਲਾਈ ਗਈ ਗੋਲੀ ਸੁਖਪ੍ਰੀਤ ਸਿੰਘ ਦੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ASI ਨੂੰ ਇਲਾਜ ਲਈ ਏਮਜ਼ ਬਠਿੰਡਾ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ। ਲੁੱਟ ਦੀ ਵਾਰਦਾਤ ’ਵਿੱਚ ਸ਼ਾਮਲ ਸੀ ਮੁਲਜ਼ਮ ਸੂਤਰਾਂ ਅਨੁਸਾਰ ਪੈਪਸੀ ਨਾਂ ਦਾ ਇੱਕ ਵਿਅਕਤੀ ਭੁੱਚੋ ਮੰਡੀ ਖੇਤਰ ਅੰਦਰ ਕੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਸੀ। ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਇਹ ਗੋਲ਼ੀਬਾਰੀ ਦੀ ਘਟਨਾ ਵਾਪਰ ਗਈ ਜਿਸ ਵਿੱਚ ASI ਗੰਭੀਰ ਜ਼ਖ਼ਮੀ ਹੋ ਗਿਆ। Read more://https://punjabwindow.com/sambhu-dharna-farmer-leaders-arested/
View More ਗੋਲੀ ਲੱਗਣ ਨਾਲ ASI ਜ਼ਖ਼ਮੀਸੰਭੂ ਧਰਨੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ
ਜਗਜੀਤ ਸਿੰਘ ਡੱਲੇਵਾਲ ਘਰ ’ਚ ਨਜਰਬੰਦ ਪਟਿਆਲਾ,5 ਮਈ (2025) – ਕਿਸਾਨਾਂ ਅਤੇ ਕਿਸਾਨ ਆਗੂਆਂ ਉੱਤੇ ਕੀਤੇ ਗਏ ਜ਼ਬਰ ਵਿਰੁੱਧ 6 ਮਈ ਨੂੰ ਸ਼ੰਭੂ ਥਾਣੇ ਦੇ ਘਿਰਾਓ ਕਰਨ ਦੇ ਕੀਤੇ ਐਲਾਨ ਤਹਿਤ ਪੰਜਾਬ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚਾ (SKM) ਗੈਰ ਰਾਜਨੀਤਿਕ ਅਤੇ ਕਿਸਾਨ ਮਜਦੂਰ ਮੋਰਚਾ ਪੰਜਾਬ ਦੇ ਕਿਸਾਨ ਆਗੂਆਂ ਨੂੰ ਨਜ਼ਰਬੰਦ ਜਾਂ ਗ੍ਰਿਫ਼ਤਾਰ ਕਰਨਾਂ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਹਿ ਤੇ police ਵੱਲੋ ਸੋਮਵਾਰ ਤੜਕ ਸਵੇਰੇ ਹੀ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਘਰਾਂ ’ਚ Detaine ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਆਦਿ ਆਗੂ ਘਰਾਂ ਵਿੱਚ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾ ਚੁੱਕੇ ਹਨ ਅਤੇ ਕੁਲਵਿੰਦਰ ਸਿੰਘ ਪੰਜੋਲਾ, ਹਰਦੇਵ ਸਿੰਘ ਚਿੱਟੀ, ਗੁਰਪ੍ਰੀਤ ਸਿੰਘ ਛੀਨਾ, ਸ਼ੇਰਾ ਅਠਵਾਲ ਤੇ ਹੋਰ ਕਈ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਖ ਵੱਖ ਥਾਣਿਆਂ ਚ ਲਿਜਾਇਆ ਗਿਆ। ਇਸੇ ਤਰਾਂ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਆਗੂਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਜਥੇਬੰਦੀ ਦੇ ਆਗੂਆਂ ਦੇ ਘਰਾਂ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਜਥੇਬੰਦੀਆਂ ਦੇ ਵਟਸਅਪ ਗਰੁੱਪਾਂ ਵਿੱਚ ਮੈਸਜ ਪਾ ਕੇ ਕਿਸਾਨ ਆਗੂਆਂ ਨੂੰ ਘਰਾਂ ਤੋਂ ਬਾਹਰ ਰਹਿਣ ਦੀ ਅਪੀਲ ਕੀਤੀ ਹੈ। 6 ਮਈ ਨੂੰ ਸੰਭੂ ਥਾਣੇ ਸਾਹਮਣੇ ਧਰਨਾ ਦੇਣ ਦਾ ਕੀਤਾ ਸੀ ਐਲਾਨ ਜਿਕਰਯੋਗ ਹੈ ਕਿ 19 ਮਾਰਚ ਨੂੰ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਪੰਜਾਬ ਪੁਲਿਸ ਵੱਲੋਂ ਸੰਭੂ ਤੇ ਖਨੋਰੀ ਤੇ ਚੱਲ ਰਹੇ ਧਰਨੇ ਨੂੰ ਜਬਰੀ ਚੁਕਵਾ ਕੇ ਰਸਤੇ ਖੋਲ੍ਹੇ ਗਏ ਸਨ,ਜਿਸ ਦੌਰਾਨ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਬੰਦ ਕੀਤਾ ਗਿਆ ਸੀ ਤੇ ਮੋਰਚਿਆਂ ਵਿਚੋਂ ਟਰਾਲੀਆਂ ਸਮੇਤ ਹੋਰ ਸਮਾਨ ਚੋਰੀ ਹੋਇਆ ਸੀ,ਜਿਸਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਨਾਲ ਸਬੰਧਿਤ ਜਥੇਬੰਦੀਆਂ ਨੇ 6 ਮਈ ਨੂੰ ਸੰਭੂ ਥਾਣਾ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ। Read more://https://punjabwindow.com/punjab-legislative-assembly-insists-on-complete-control-of-dams/
View More ਸੰਭੂ ਧਰਨੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ