ਛੁੱਟੀ ’ਤੇ ਆਇਆ ਸੀ ਫ਼ੌਜੀ, ਭਲਕੇ ਜਾਣ ਸੀ ਵਾਪਸ
ਫਰੀਦਕੋਟ, 27 ਜੁਲਾਈ – ਜ਼ਿਲਾ ਫ਼ਰੀਦਕੋਟ ’ਚ ਨਹਿਰ ’ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ ਮੌਤ ਹੋ ਗਈ ਹੈ। ਫੌਜੀ ਨੇ ਭਲਕੇ ਛੁੱਟੀ ਪੂਰੀ ਹੋਣ ਉਤੇ ਵਾਪਸ ਆਪਣੀ ਡਿਊਟੀ ਉਤੇ ਜਾਣਾ ਸੀ।
ਜਾਣਕਾਰੀ ਅਨੁਸਾਰ ਨਹਿਰ ’ਚ ֹਡੁੱਬਣ ਕਾਰਨ ਫ਼ੌਜੀ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਦੋਵੇਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਧਾਵਾਲਾ ਤੋਂ ਫਿੱਡੇ ਕਲਾ ਰਿਸ਼ਤੇਦਾਰੀ ’ਚ ਆਏ ਸੀ। ਫਿੱਡੇ ਕਲਾਂ ਦੇ ਨਜ਼ਦੀਕ ਨਹਿਰ ’ਚ ਸਰਹੰਦ ਫੀਡਰ ’ਚ ਉਨ੍ਹਾਂ ਦੀ ਕਾਰ ਡਿੱਗੀ ਗਈ। ਇਸ ਤੋਂ ਬਾਅਦ ਫਿੱਡੇ ਕਲਾਂ ਅਤੇ ਡੱਗੋ ਰੋਮਾਣਾ ਦੇ ਵਾਸੀ ਅਤੇ ਐੱਸ. ਐੱਚ. ਓ. ਗੁਰਦਿੱਤ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਪਰ ਓਦੋਂ ਤਕ ਕਾਰ ਡੁੱਬ ਚੁੱਕੀ ਸੀ।
ਅੱਧੀ ਰਾਤ ਨੂੰ ਐੱਨ. ਡੀ. ਆਰ. ਐੱਫ ਦੀ ਟੀਮ ਬਠਿੰਡਾ ਤੋਂ ਪਹੁੰਚ ਕੇ ਨਹਿਰ ’ਚ ਕਾਰ ਦੀ ਭਾਲ ਲਈ ਕਿਸ਼ਤੀਆਂ ਰਾਹੀਂ ਬਚਾਅ ਕਾਰਜ ਸ਼ੁਰੂ ਕੀਤੇ ਜੋ ਅਜੇ ਤਕ ਜਾਰੀ ਹਨ। ਕਾਰ ਤੇ ਲਾਸ਼ਾਂ ਦੀ ਭਾਲ ਜਾਰੀ ਹੈ, ਜਿਸ ਲਈ ਪਿੰਡਾਂ ਦੇ ਲੋਕਾਂ ਤੇ ਪੂਰੀ ਪੁਲਿਸ ਟੀਮ ਵਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਵਾਨ ਫ਼ੌਜ ਦੇ ਵਿਚ ਭਰਤੀ ਹੈ, ਜੋ ਛੁੱਟੀ ’ਤੇ ਘਰ ਆਇਆ ਸੀ ਭਲਕੇ ਵਾਪਸ ਡਿਊਟੀ ’ਤੇ ਜਾਣਾ ਸੀ। ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।
Read More : ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ