ਡਰਾਈਵਰ ਝੁਲਸਿਆ
ਬਠਿੰਡਾ, 9 ਜੂਨ – ਸਥਾਨਕ ਸ਼ਹਿਰ ’ਚ ਅੱਜ ਸਵੇਰੇ ਅਮਰੀਕ ਸਿੰਘ ਰੋਡ ਟੈਕਸੀ ਸਟੈਂਡ ’ਤੇ ਖੜ੍ਹੀ ਇਕ ਕਾਰ ’ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਕਾਰ ਡਰਾਈਵਰ ਬੁਰੀ ਤਰ੍ਹਾਂ ਝੁਲਸ ਗਿਆ |
ਜਾਣਕਾਰੀ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਨੇ ਡਰਾਈਵਰ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਵਿਚ ਜ਼ੇਰੇ ਇਲਾਜ ਡਰਾਈਵਰ ਪਵਨ ਕੁਮਾਰ ਵਾਸੀ ਪ੍ਰਤਾਪ ਨਗਰ ਨੇ ਦੱਸਿਆ ਕਿ ਉਹ ਟੈਕਸੀ ਚਲਾਉਂਦਾ ਹੈ, ਉਸ ਦੀ ਕਾਰ ਅਮਰੀਕ ਸਿੰਘ ਰੋਡ ’ਤੇ ਟੈਕਸੀ ਸਟੈਂਡ ਵਿਚ ਖੜ੍ਹੀ ਸੀ।
ਜਦੋਂ ਉਸ ਵੱਲੋਂ ਕਾਰ ਦੀ ਸੈਲਫ਼ ਮਾਰੀ ਗਈ ਤਾਂ ਜ਼ਬਰਦਸ਼ਤ ਧਮਾਕਾ ਹੋਇਆ ਅਤੇ ਧਮਾਕੇ ਨਾਲ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਆਸ-ਪਾਸ ਦੇ ਡਰਾਈਵਰਾਂ ਵੱਲੋਂ ਉਸ ਨੂੰ ਕਾਰ ’ਚੋਂ ਖਿੱਚ ਕੇ ਬਾਹਰ ਕੱਢਿਆ ਗਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ |
Read More : ਡੀ. ਐੱਸ. ਪੀ. ਹਰਬੰਸ ਸਿੰਘ ਧਾਲੀਵਾਲ ਮੁਅੱਤਲ