ਮੰਤਰੀ ਲਾਲਚੰਦ ਕਟਾਰੂਚੱਕ

ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਗੈਸ ਏਜੰਸੀ ’ਤੇ ਛਾਪਾ, 400 ਲੋਕ ਲਾਈਨਾਂ ਵਿਚ ਖੜ੍ਹੇ ਮਿਲੇ

ਏਜੰਸੀ ਵਿਰੁੱਧ ਕਾਰਵਾਈ ਦੇ ਹੁਕਮ; ਵਿਆਹਾਂ ਲਈ 5 ਕਿਲੋ ਦੇ ਵਪਾਰਕ ਸਿਲੰਡਰ ਦੇਣ ਦਾ ਲਿਆ ਫੈਸਲਾ

ਪਠਾਨਕੋਟ, 19 ਮਾਰਚ : ਪੰਜਾਬ ਵਿਚ ਗੈਸ ਸੰਕਟ ਦਰਮਿਆਨ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਪਠਾਨਕੋਟ ਦੇ ਕਸਬੇ ਤੰਗੋਸ਼ਾਹ ਵਿਚ ਇੱਕ ਗੈਸ ਏਜੰਸੀ ’ਤੇ ਅਚਨਚੇਤ ਛਾਪਾ ਮਾਰਿਆ। ਮੰਤਰੀ ਨੇ ਦੇਖਿਆ ਕਿ ਸਵੇਰੇ 4-5 ਵਜੇ ਤੋਂ ਲਗਭਗ 400 ਲੋਕ ਲਾਈਨਾਂ ਵਿੱਚ ਖੜ੍ਹੇ ਸਨ, ਪਰ ਸਵੇਰੇ 9 ਵਜੇ ਤੱਕ ਏਜੰਸੀ ਨਹੀਂ ਖੁੱਲ੍ਹੀ ਸੀ ਅਤੇ ਲੋਕਾਂ ਨੂੰ ਤਿੰਨ ਦਿਨਾਂ ਤੋਂ ਸਿਲੰਡਰ ਨਹੀਂ ਮਿਲ ਰਹੇ ਸਨ।

ਮੌਕੇ ’ਤੇ ਮੌਜੂਦ ਸਿਰਫ਼ ਇੱਕ ਸਟੋਰਕੀਪਰ ਵੱਲੋਂ ਗੋਦਾਮ ਨਾ ਖੋਲ੍ਹਣ ਅਤੇ ਲੋਕਾਂ ਦੀ ਖੱਜਲ-ਖੁਆਰੀ ਦੇਖ ਕੇ ਮੰਤਰੀ ਨੇ ਸਖ਼ਤ ਨਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਤੁਰੰਤ ਪਠਾਨਕੋਟ ਦੇ ਡੀ.ਐਫ.ਐਸ.ਸੀ. (DFSC) ਰਾਜ ਰਿਸ਼ੀ ਮਹਿਰਾ ਨੂੰ ਫ਼ੋਨ ਕਰਕੇ ਏਜੰਸੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਇਸ ਦੌਰਾਨ ‘ਆਪ’ ਸਰਕਾਰ ਨੇ ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਅਹਿਮ ਫੈਸਲਾ ਲਿਆ ਹੈ। ਹੁਣ ਵਿਆਹਾਂ ਲਈ ਛੇ (5 ਕਿਲੋਗ੍ਰਾਮ ਦੇ) ਵਪਾਰਕ ਸਿਲੰਡਰ ਦਿੱਤੇ ਜਾਣਗੇ, ਜਿਸ ਦੀ ਬੁਕਿੰਗ ਵਿਆਹ ਤੋਂ ਚਾਰ ਦਿਨ ਪਹਿਲਾਂ ਕਰਵਾਉਣੀ ਪਵੇਗੀ।

ਤਸਦੀਕ ਤੋਂ ਬਾਅਦ ਧੀਆਂ ਦੇ ਵਿਆਹ ਨੂੰ ਤਰਜੀਹ ਦਿੰਦੇ ਹੋਏ ਸਿਲੰਡਰ ਜਾਰੀ ਕੀਤੇ ਜਾਣਗੇ। ਵਪਾਰਕ ਐਲ.ਪੀ.ਜੀ. ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰਸ਼ਾਸਕੀ ਪੱਧਰ ’ਤੇ ਵਿਸ਼ੇਸ਼ ਕਮੇਟੀਆਂ ਵੀ ਬਣਾਈਆਂ ਗਈਆਂ ਹਨ।

Read More : ਆਰਬੀਯੂ ਵੱਲੋਂ ਸਿਹਤ ਅਤੇ ਵਾਤਾਵਰਣ ਸਥਿਰਤਾ ’ਤੇ ਤੀਜੀ ਅੰਤਰਰਾਸ਼ਟਰੀ ਕਾਨਫਰੰਸ

Leave a Reply

Your email address will not be published. Required fields are marked *