ਲਹਿਰਾ ਗਊਸ਼ਾਲਾ ਵਿਖੇ ਕੀਤੀ ਪੂਜਾ
ਲਹਿਰਾ, 30 ਅਕਤੂਬਰ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਹਿਰਾ ਗਊਸ਼ਾਲਾ ਵਿਖੇ ਸ਼ਰਧਾ ਅਤੇ ਆਸਥਾ ਨਾਲ ਗੋਪਸ਼ਟਮੀ ਮਨਾਈ ਗਈ। ਇਸ ਮੌਕੇ ਉਨ੍ਹਾਂ ਨੇ ਗਊ ਪੂਜਾ ਅਰਚਨਾ ਕਰ ਕੇ ਲੋਕਾਂ ਨੂੰ ਧਰਮ, ਕਰੁਣਾ ਅਤੇ ਕੁਦਰਤ ਪ੍ਰਤੀ ਸਤਿਕਾਰ ਦਾ ਸੰਦੇਸ਼ ਦਿੱਤਾ।
ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਗੋਪਸ਼ਟਮੀ ਸਾਨੂੰ ਕੁਦਰਤ ਦੇ ਜੀਆਂ ਪ੍ਰਤੀ ਦਇਆ, ਸੰਭਾਲ ਅਤੇ ਵਾਤਾਵਰਨ ਸੰਤੁਲਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗਊ ਸਿਰਫ਼ ਧਾਰਮਿਕ ਤੌਰ ’ਤੇ ਹੀ ਨਹੀਂ, ਸਗੋਂ ਸਾਡੀ ਆਰਥਿਕ ਤੇ ਖੇਤੀਬਾੜੀ ਪ੍ਰਣਾਲੀ ਦਾ ਵੀ ਅਹਿਮ ਹਿੱਸਾ ਹੈ। ਇਸ ਲਈ ਹਰ ਕਿਸੇ ਨੂੰ ਗਊ ਸੰਭਾਲ ਤੇ ਸਤਿਕਾਰ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ।
ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਗਊਸ਼ਾਲਾਵਾਂ ਦੀ ਸੰਭਾਲ, ਸਿਹਤ ਸੇਵਾਵਾਂ ਅਤੇ ਚਾਰੇ ਦੀ ਉਪਲਬਧਤਾ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਗਊ ਸੇਵਾ ਕੇਵਲ ਧਾਰਮਿਕ ਕਰਤਵ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ, ਜਿਸ ਨਾਲ ਅਸੀਂ ਵਾਤਾਵਰਨ ਸੰਭਾਲ ਅਤੇ ਜੈਵਿਕ ਖੇਤੀ ਨੂੰ ਵੀ ਉਤਸ਼ਾਹਿਤ ਕਰ ਸਕਦੇ ਹਾਂ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਅਪੀਲ ਕੀਤੀ ਗਈ ਕਿ ਹਰ ਨਾਗਰਿਕ ਗਊ ਸੰਭਾਲ ਅਤੇ ਕਲਿਆਣ ਲਈ ਆਪਣਾ ਯੋਗਦਾਨ ਪਾਏ।
ਇਸ ਮੌਕੇ ਕੈਬਨਿਟ ਮੰਤਰੀ ਗੋਇਲ ਦੇ ਪੁੱਤਰ ਗੌਰਵ ਗੋਇਲ, ਮਾਰਕੀਟ ਕਮੇਟੀ ਲਹਿਰਾ ਦੇ ਚੇਅਰਮੈਨ ਸ਼ੀਸ਼ਪਾਲ ਅਨੰਦ, ਬਾਬੂ ਸ਼ੀਸ਼ਪਾਲ, ਦੀਪਕ ਜੈਨ, ਰੇਮਸ਼ਵਰ ਸ਼ਰਮਾ, ਮਾਸਟਰ ਰਮੇਸ਼ ਕੁਮਾਰ, ਰਵੀ ਕੁਮਾਰ, ਕਾਲਾ ਰਾਮ, ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।
Read More : ਬਟਾਲਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਤਿੰਨ ਦਿਨ ਦਾ ਰਿਮਾਂਡ

