ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, 70 ਦੇ ਕਰੀਬ ਯਾਤਰੀ ਸੀ ਸਵਾਰ
ਸਾਂਬਾ, 21 ਅਗਸਤ : ਜੰਮੂ ਕਸ਼ਮੀਰ ਦੇ ਜ਼ਿਲਾ ਸਾਂਬਾ ਦੇ ਪਿੰਡ ਜਟਵਾਲ ਨੇੜੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਹੋਏ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਇਕ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 40 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਉਕਤ ਬੱਸ ਕਠੂਆ ਤੋਂ ਕੱਟੜਾ ਜਾ ਰਹੀ ਸੀ ਕਿ ਅਚਾਨਕ ਟਾਇਰ ਫਟਣ ਕਾਰਨ ਬੱਸ ਕੰਟਰੋਲ ਗੁਆ ਬੈਠੀ ਅਤੇ ਪੁਲ ਤੋਂ 30 ਫੁੱਟ ਹੇਠਾਂ ਡਿੱਗ ਗਈ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਤੁਰੰਤ ਰਾਹਗੀਰ ਤੇ ਪ੍ਰਸ਼ਾਸਨ ਮਦਦ ਲਈ ਪਹੁੰਚੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਏਮਜ਼ ਵਿਜੇਪੁਰ ਰੈਫਰ ਕਰ ਦਿੱਤਾ ਗਿਆ ਹੈ।
ਇਹ ਬੱਸ ਉੱਤਰ ਪ੍ਰਦੇਸ਼ ਤੋਂ ਕਰੀਬ 70 ਯਾਤਰੀਆਂ ਨੂੰ ਲੈ ਕੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਲਿਜਾ ਰਹੀ ਸੀ। ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਪਾਇਆ ਹੈ। ਪੁਲਿਸ ਟੀਮ ਜਾਂਚ ‘ਚ ਲੱਗੀ ਗਈ ਹੈ।
Read More : ਭਾਖੜਾ ਡੈਮ ਵਿਚ ਪਾਣੀ ਦਾ ਲੈਵਲ 1666 ਫੁੱਟ ਪਹੁੰਚਿਆ