ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਕੀਤਾ ਫਾਰਗ
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਵੱਡਾ ਫੈਸਲਾ ਲੈਂਦਿਆਂ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਖਿਲਾਫ਼ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਆਕਾਸ਼ ਚਰਚਾਵਾਂ ਵਿਚ ਆਏ ਸਨ।
ਇਸ ਫੈਸਲੇ ਤੋਂ ਬਾਅਦ ਇਕ ਲਿਖਤ ਬਿਆਨ ਵਿਚ ਮਾਇਆਵਤੀ ਨੇ ਕਿਹਾ ਕਿ BSP ਦੇ ਸੰਸਥਾਪਕ ਕਾਂਸ਼ੀ ਰਾਮ ਨੇ ਖੁਦ ਕਿਹਾ ਸੀ ਕਿ ਜੇਕਰ ਕੋਈ ਉਹਨਾਂ ਦਾ ਰਿਸ਼ਤੇਦਾਰ ਜਾਂ ਕੋਈ ਪਰਿਵਾਰਕ ਮੈਂਬਰ ਪਾਰਟੀ ਦੇ ਮਿਸ਼ਨ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇਕ ਵਰਕਰ ਵਾਂਗ ਕੰਮ ਕਰ ਸਕਦਾ ਹੈ ਪਰ ਜੇਕਰ ਉਹ ਮੇਰੇ (ਕਾਂਸ਼ੀ ਰਾਮ) ਨਾਮ ਦੀ ਦੁਰਵਰਤੋਂ ਕਰਦਾ ਹੈ ਤਾਂ ਮੈਂ ਉਸ ਨੂੰ ਪਾਰਟੀ ਤੋਂ ਦੂਰ ਕਰ ਦੇਵਾਂਗਾ।
ਪੰਜਾਬ ਦੇ ਲੋਕ ਬਿਹਤਰ ਜਾਣਦੇ ਹਨ
ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਿਹਤਰ ਜਾਣਦੇ ਹਨ ਕਿ ਕਾਂਸ਼ੀ ਰਾਮ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਪਾਰਟੀ ਤੋਂ ਦੂਰ ਕੀਤਾ ਸੀ ਕਿਉਂਕਿ ਉਹ ਪਾਰਟੀ ਨੂੰ ਨੁਕਸਾਨ ਕਰ ਰਹੇ ਸਨ। ਕਾਂਸ਼ੀ ਰਾਮ ਪੰਜਾਬ ਦੇ ਰੂਪਨਗਰ (ਰੋਪੜ) ਨਾਲ ਸਬੰਧ ਰੱਖਦੇ ਸਨ।
ਹੁਣ ਮਾਇਆਵਤੀ ਨੇ ਆਪਣੇ ਭਰਾ ਆਨੰਦ ਕੁਮਾਰ ਨੂੰ ਰਾਸ਼ਟਰੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਰਾਮਜੀ ਗੌਤਮ ਨੂੰ ਬਸਪਾ ਦਾ ਰਾਸ਼ਟਰੀ ਕੋਆਰਡੀਨੇਟਰ ਵੀ ਬਣਾਇਆ ਗਿਆ ਹੈ। ਇਸ ਤਰ੍ਹਾਂ, ਬਸਪਾ ਵਿਚ ਦੋ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।
ਰਾਮਜੀ ਗੌਤਮ ਨੂੰ ਆਕਾਸ਼ ਦੇ ਪਿਤਾ ਆਨੰਦ ਕੁਮਾਰ ਦੇ ਨਾਲ ਪੂਰੇ ਦੇਸ਼ ਲਈ ਰਾਸ਼ਟਰੀ ਕੋਆਰਡੀਨੇਟਰ ਬਣਾਇਆ ਗਿਆ ਸੀ। ਮਾਇਆਵਤੀ ਦੇ ਤਾਜ਼ਾ ਫੈਸਲੇ ਅਨੁਸਾਰ ਆਕਾਸ਼ ਆਨੰਦ ਹੁਣ ਪਾਰਟੀ ਵਿਚ ਕੋਈ ਅਹੁਦਾ ਨਹੀਂ ਰੱਖਣਗੇ। ਕੁਝ ਦਿਨ ਪਹਿਲਾਂ ਮਾਇਆਵਤੀ ਨੇ ਆਪਣੇ ਪੁਰਾਣੇ ਵਿਸ਼ਵਾਸਪਾਤਰ ਅਤੇ ਰਿਸ਼ਤੇਦਾਰ ਅਸ਼ੋਕ ਸਿਧਾਰਥ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਮਾਇਆਵਤੀ ਦੇ ਤਾਜ਼ਾ ਫੈਸਲੇ ਨੇ ਆਕਾਸ਼ ਆਨੰਦ ਦੇ ਕੈਂਪ ਵਿਚ ਚੁੱਪੀ ਛਾ ਗਈ ਹੈ।
ਅਸ਼ੋਕ ਸਿਧਾਰਥ ਨੇ ਆਕਾਸ਼ ਦਾ ਰਾਜਨੀਤਿਕ ਕਰੀਅਰ ਕੀਤਾ ਬਰਬਾਦ
ਬਸਪਾ ਮੁਖੀ ਨੇ ਕਿਹਾ ਕਿ ਹੁਣ ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਦੇਖਣਾ ਪਵੇਗਾ, ਜੋ ਕਿ ਅਜੇ ਬਿਲਕੁਲ ਵੀ ਸਕਾਰਾਤਮਕ ਨਹੀਂ ਜਾਪਦਾ। ਅਜਿਹੀ ਸਥਿਤੀ ਵਿਚ ਪਾਰਟੀ ਦੇ ਅੰਦੋਲਨ ਦੇ ਹਿੱਤ ਵਿਚ ਆਕਾਸ਼ ਆਨੰਦ ਨੂੰ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ ਗਿਆ ਹੈ।
ਇਸ ਲਈ ਪਾਰਟੀ ਨਹੀਂ ਸਗੋਂ ਉਨ੍ਹਾਂ ਦੇ ਸਹੁਰੇ ਅਸ਼ੋਕ ਸਿਧਾਰਥ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਾ ਸਿਰਫ਼ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਸਗੋਂ ਆਕਾਸ਼ ਆਨੰਦ ਦੇ ਰਾਜਨੀਤਿਕ ਕਰੀਅਰ ਨੂੰ ਵੀ ਬਰਬਾਦ ਕੀਤਾ ਹੈ। ਇਸ ਦੀ ਬਜਾਏ ਆਨੰਦ ਕੁਮਾਰ ਪਹਿਲਾਂ ਵਾਂਗ ਪਾਰਟੀ ਦੇ ਸਾਰੇ ਕੰਮ ਕਰਦੇ ਰਹਿਣਗੇ।
