ਡੀ. ਜੀ. ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਦੁਆਰਾ ਦਿਖਾਈ ਗਈ ਹਿੰਮਤ ਅਤੇ ਬਹਾਦਰੀ ਦੀ ਸ਼ਲਾਘਾ ਕੀਤੀ
ਅੰਮ੍ਰਿਤਸਰ, 15 ਅਗਸਤ : ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ (ਡੀਜੀ) ਸ਼ਦਲਜੀਤ ਸਿੰਘ ਚੌਧਰੀ, ਆਈ. ਪੀ. ਐੱਸ. ਨੇ ਅੱਜ ਬੀ.ਐੱਸ.ਐੱਫ. ਸੈਕਟਰ ਹੈੱਡਕੁਆਰਟਰ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਏ. ਡੀ. ਜੀ. ਬੀ. ਐੱਸ. ਐੱਫ. ਸਤੀਸ਼ ਐਸ ਖੰਡਾਰੇ ਆਈ.ਪੀ. ਐੱਸ, ਆਈ, ਜੀ, ਬੀ.ਐੱਸ.ਐੱਫ. ਪੰਜਾਬ ਡਾ. ਅਤੁਲ ਫੁਲਜਾਲੇ, ਸੀਨੀਅਰ ਅਧਿਕਾਰੀ ਅਤੇ ਬੀ.ਐੱਸ.ਐੱਫ. ਜਵਾਨ ਮੌਜੂਦ ਸਨ।

ਡੀ. ਜੀ. ਬੀ. ਐੱਸ. ਐੱਫ. ਨੇ ਸਾਰੇ ਬੀ.ਐੱਸ.ਐੱਫ. ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਬੀ.ਐੱਸ.ਐੱਫ. ਦੇ ਅਟੁੱਟ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਦੇ ਸਰਵਉੱਚ ਬਲੀਦਾਨ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਅਤੇ ਡਿਊਟੀ ਦੌਰਾਨ ਸ਼ਹੀਦ ਹੋਏ ਸੁਰੱਖਿਆ ਬਲ ਦੇ ਜਵਾਨਾਂ ਨੂੰ ਸਲਾਮ ਕੀਤਾ।
ਡੀ. ਜੀ. ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਦੁਆਰਾ ਦਿਖਾਈ ਗਈ ਹਿੰਮਤ ਅਤੇ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਹਰ ਹਾਲਾਤ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਹਮੇਸ਼ਾ ਤਿਆਰ ਹੈ। ਪੰਜਾਬ ਭਰ ਦੇ ਸਾਰੇ ਬੀ.ਐੱਸ.ਐੱਫ. ਹੈੱਡਕੁਆਰਟਰ ਅਤੇ ਯੂਨਿਟਾਂ ‘ਤੇ ਤਿਰੰਗਾ ਲਹਿਰਾਇਆ ਗਿਆ।
ਡੀ. ਆਈ. ਜੀ. (ਪੀਐਸਓ) ਸੀ. ਐੱਚ. ਸੇਥੁਰਾਮ ਨੇ ਫਰੰਟੀਅਰ ਹੈੱਡਕੁਆਰਟਰ ਜਲੰਧਰ ਵਿਖੇ ਸਮਾਰੋਹ ਦੀ ਅਗਵਾਈ ਕੀਤੀ, ਜਦੋਂ ਕਿ ਡੀ. ਆਈ. ਜੀ. ਬੀ. ਐੱਸ.ਐੱਫ. ਅੰਮ੍ਰਿਤਸਰ ਨੇ ਸੰਯੁਕਤ ਚੈੱਕ ਪੋਸਟ (ਜੇਸੀਪੀ) ਅਟਾਰੀ ਵਿਖੇ ਝੰਡਾ ਲਹਿਰਾਇਆ। ਇਸ ਮੌਕੇ ਸਰਹੱਦ ‘ਤੇ ਤਾਇਨਾਤ ਜਵਾਨਾਂ ਦਾ ਉਤਸ਼ਾਹ ਅਤੇ ਦੇਸ਼ ਭਗਤੀ ਦੇਖਣ ਯੋਗ ਸੀ। ਬੀਐਸਐਫ ਅਧਿਕਾਰੀਆਂ ਨੇ ਸੰਦੇਸ਼ ਦਿੱਤਾ ਕਿ ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਉਹ ਇਸ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ।
Read More : ਸਰਕਾਰ ਦੇ ਆਜ਼ਾਦੀ ਦਿਵਸ ਸਮਾਗਮ ਵਿਚ ਹਿੱਸਾ ਨਹੀਂ ਲੈਣਗੇ ਸਾਬਕਾ ਸੈਨਿਕ !
