BSF

ਬੀ.ਐੱਸ.ਐੱਫ. ਨੇ ਹੈਰੋਇਨ, ਆਈਸ ਡਰੱਗ ਅਤੇ ਗੋਲਾ ਬਾਰੂਦ ਕੀਤਾ ਬਰਾਮਦ

ਅੰਮ੍ਰਿਤਸਰ, 10 ਅਕਤੂਬਰ : ਪੰਜਾਬ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਪਿਛਲੇ 24 ਘੰਟਿਆਂ ਦੌਰਾਨ 2 ਵੱਖ-ਵੱਖ ਕਾਰਵਾਈਆਂ ਵਿਚ ਵੱਡੀ ਮਾਤਰਾ ਵਿਚ ਹੈਰੋਇਨ, ਆਈਸ ਡਰੱਗ (ਮੈਥਾਮਫੇਟਾਮਾਈਨ) ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

ਅੰਮ੍ਰਿਤਸਰ ਸੈਕਟਰ ਵਿਚ ਸ਼ੱਕੀ ਡਰੋਨ ਗਤੀਵਿਧੀ ਤੋਂ ਬਾਅਦ ਬੀ.ਐੱਸ.ਐੱਫ. ਨੇ ਪੰਜਾਬ ਪੁਲਿਸ ਨਾਲ ਇਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ। ਇਸ ਕਾਰਵਾਈ ਦੌਰਾਨ ਪਿੰਡ ਭੈਣੀ ਰਾਜਪੂਤਾਨਾ ਦੇ ਨੇੜੇ ਇੱਕ ਖੇਤ ਵਿੱਚੋਂ ਤਿੰਨ ਛੋਟੇ ਪਲਾਸਟਿਕ ਦੇ ਡੱਬਿਆਂ ਵਾਲਾ ਇਕ ਵੱਡਾ ਪੈਕੇਟ, ਕੁੱਲ 3.049 ਕਿਲੋਗ੍ਰਾਮ ਆਈਸ ਡਰੱਗ (ਮੈਥਾਮਫੇਟਾਮਾਈਨ) ਬਰਾਮਦ ਕੀਤਾ ਗਿਆ।

ਬੀ. ਐੱਸ.ਐੱਫ. ਨੇ ਅੰਮ੍ਰਿਤਸਰ ਸਰਹੱਦ ‘ਤੇ ਪਿੰਡ ਅਟਾਰੀ ਨੇੜੇ ਅੱਧੀ ਰਾਤ ਨੂੰ ਸਰਚ ਆਪ੍ਰੇਸ਼ਨ ਦੌਰਾਨ ਤਿੰਨ ਵੱਡੇ ਪੈਕੇਟਾਂ ਵਿੱਚੋਂ ਕੁੱਲ 15 ਛੋਟੇ ਪੈਕੇਟ ਬਰਾਮਦ ਕੀਤੇ, ਜਿਨ੍ਹਾਂ ਵਿੱਚ 7.985 ਕਿਲੋਗ੍ਰਾਮ ਹੈਰੋਇਨ, 290 ਗ੍ਰਾਮ ਅਫੀਮ ਅਤੇ ਪਾਕਿਸਤਾਨੀ ਆਰਡੀਨੈਂਸ ਫੈਕਟਰੀ ਵਿਚ ਬਣੇ 34 ਜ਼ਿੰਦਾ ਕਾਰਤੂਸ ਸਨ।

ਅਧਿਕਾਰੀਆਂ ਨੇ ਕਿਹਾ ਕਿ ਇਹ ਦੋਵੇਂ ਕਾਰਵਾਈਆਂ ਸਾਬਤ ਕਰਦੀਆਂ ਹਨ ਕਿ ਪਾਕਿਸਤਾਨ ਵਾਰ-ਵਾਰ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੀਐਸਐਫ ਨਸ਼ੀਲੇ ਪਦਾਰਥਾਂ ਅਤੇ ਅੱਤਵਾਦੀ ਨੈੱਟਵਰਕ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਸੁਚੇਤ ਅਤੇ ਵਚਨਬੱਧ ਹੈ।

Read More : ਮੁੰਬਈ ‘ਚ ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਮੁਲਾਕਾਤ

Leave a Reply

Your email address will not be published. Required fields are marked *