ਜਲੰਧਰ, 8 ਅਕਤੂਬਰ : ਜਲੰਧਰ ਵਿਚ ਹੋਏ ਬਹੁਤ ਮਸ਼ਹੂਰ ਰਿਸ਼ਵਤਖੋਰੀ ਘੁਟਾਲੇ ਦੇ ਸਬੰਧ ਵਿਚ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਅਮਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਵਿਧਾਇਕ ਰਮਨ ਅਰੋੜਾ ਨਾਲ ਸਬੰਧਤ ਇਕ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਹੈ।
ਡੀ. ਐੱਸ.ਪੀ. ਅਮਰਿੰਦਰ ਸਿੰਘ ਉਹੀ ਅਧਿਕਾਰੀ ਹਨ, ਜਿਨ੍ਹਾਂ ਨੇ ਵਿਧਾਇਕ ਰਮਨ ਅਰੋੜਾ ਦੀ ਨੂੰਹ ਸਾਕਸ਼ੀ ਅਰੋੜਾ ਨੂੰ ਤਲਬ ਕੀਤਾ ਸੀ। ਇਹ ਕਾਰਵਾਈ ਅਗਲੇ ਹੀ ਦਿਨ ਕੀਤੀ ਗਈ ਸੀ।
ਹਾਲਾਂਕਿ ਅਮਰਿੰਦਰ ਸਿੰਘ ਦੀ ਮੁਅੱਤਲੀ ਦਾ ਕਾਰਨ ਡਿਊਟੀ ਵਿੱਚ ਅਣਗਹਿਲੀ ਦੱਸਿਆ ਜਾ ਰਿਹਾ ਹੈ ਪਰ ਵਿਭਾਗ ਨੇ ਅਜੇ ਤੱਕ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਹੈ। ਡੀ.ਐੱਸ.ਪੀ. ਅਮਰਿੰਦਰ ਹੁਣ ਅੰਮ੍ਰਿਤਸਰ ਵਿਚ ਪੀ.ਏ.ਪੀ. ਦੀ 9ਵੀਂ ਬਟਾਲੀਅਨ ਵਿਚ ਤਾਇਨਾਤ ਹਨ। ਇਸ ਪੂਰੇ ਮਾਮਲੇ ਵਿਚ ਅੱਜ ਇਕ ਮਹੱਤਵਪੂਰਨ ਅਦਾਲਤੀ ਸੁਣਵਾਈ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਡੀਐਸਪੀ ਦੀ ਮੁਅੱਤਲੀ ਅਤੇ ਵਿਜੀਲੈਂਸ ਜਾਂਚ ਦੀ ਦਿਸ਼ਾ ਨੂੰ ਲੈ ਕੇ ਅਦਾਲਤ ਵਿਚ ਕਈ ਨਵੇਂ ਸਵਾਲ ਉੱਠ ਸਕਦੇ ਹਨ।
ਅੱਜ ਦੀ ਸੁਣਵਾਈ ਵਿਚ ਸਾਰਿਆਂ ਦੀਆਂ ਨਜ਼ਰਾਂ ਅਦਾਲਤ ਦੇ ਰੁਖ਼ ‘ਤੇ ਹਨ। ਡੀ.ਐੱਸ.ਪੀ. ਅਮਰਿੰਦਰ ਸਿੰਘ ਨੂੰ ਅਚਾਨਕ ਹਟਾਏ ਜਾਣ ਅਤੇ ਜਾਂਚ ਵਿਚ ਆਈ ਢਿੱਲ ਨੇ ਇਸ ਮਾਮਲੇ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਹੈ। ਇਹ ਦੇਖਣਾ ਬਾਕੀ ਹੈ ਕਿ ਅਦਾਲਤ ਇਸ ਮਾਮਲੇ ‘ਤੇ ਕੀ ਰੁਖ਼ ਅਖਤਿਆਰ ਕਰਦੀ ਹੈ।
Read More : ਆਈਪੀਐੱਸ ਅਧਿਕਾਰੀ ਵਾਈ ਪੂਰਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ