ਮੁੰਬਈ, 18 ਦਸੰਬਰ : ਮਹਾਰਾਸ਼ਟਰ ਵਿਚ ਮੁੰਬਈ ਦੀ ਬਾਂਦਰਾ ਸਥਿਤ ਇਕ ਅਦਾਲਤ ਨੂੰ ਵੀਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਪ੍ਰਾਪਤ ਹੋਈ ਪਰ ਕੰਪਲੈਕਸ ਦੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਦਿੰਦਿਆ ਕਿਹਾ ਕਿ ਇਹ ਈ-ਮੇਲ ਸਵੇਰੇ ਮੈਜਿਸਟ੍ਰੇਟੀ ਅਦਾਲਤ ਦੀ ਅਧਿਕਾਰਤ ਈ-ਮੇਲ ਆਈ. ਡੀ. ’ਤੇ ਪ੍ਰਾਪਤ ਹੋਇਆ ਸੀ।
ਦੂਜੇ ਪਾਸੇ ਨਾਗਪੁਰ ਜ਼ਿਲਾ ਅਤੇ ਸੈਸ਼ਨ ਕੋਰਟ ਨੂੰ ਵੀ ਇਕ ਈ-ਮੇਲ ਮਿਲੀ, ਜਿਸ ਵਿਚ ਇਮਾਰਤ ਦੇ ਅੰਦਰ ਬੰਬ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਇਮਾਰਤ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਉੱਥੇ ਵੀ ਕੁਝ ਵੀ ਸ਼ੱਕੀ ਨਹੀਂ ਮਿਲਿਆ।
Read More : ਸਰਹੱਦੋਂ ਪਾਰ ਹੈਰੋਇਨ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
