ਬਦਬੂ ਆਉਣ ਤੋਂ ਬਾਅਦ ਲੱਗਿਆ ਪਤਾ
ਚੰਡੀਗੜ੍ਹ, 22 ਜੂਨ -: ਅੱਜ ਚੰਡੀਗੜ੍ਹ ’ਚ ਇਕ ਹੋਟਲ ਦੇ ਕਮੇਰ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ, ਜਿਸ ਦੀ ਚੰਡੀਗੜ੍ਹ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 52 ਦੇ ਹੋਟਲ ਹਰੀ ਪੈਲੇਸ ’ਚ ਇਕ ਨੌਜਵਾਨ ਦੀ ਤਿੰਨ ਦਿਨ ਪੁਰਾਣੀ ਲਾਸ਼ ਮਿਲੀ, ਇਹ ਨੌਜਵਾਨ ਬਲਾਚੌਰ ਤੋਂ ਚੰਡੀਗੜ੍ਹ ਦੇ ਇਸ ਹੋਟਲ ’ਚ ਆਇਆ ਸੀ, ਜਿਸਦੀ ਪਛਾਣ ਦੀਪਕ ਵਾਸੀ ਬਲਾਚੌਰ ਵਜੋਂ ਹੋਈ। ਜਦੋਂ ਹੋਟਲ ਸਟਾਫ਼ ਨੂੰ ਕਮਰੇ ’ਚੋਂ ਬਦਬੂ ਆਈ ਤਾਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੋਟਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।
ਹੋਟਲ ਰਜਿਸਟਰ ਦੇ ਅਨੁਸਾਰ ਮ੍ਰਿਤਕ ਦੀਪਕ ਪਹਿਲਾਂ ਹੀ ਹੋਟਲ ਤੋਂ ਚੈੱਕ ਆਊਟ ਕਰ ਚੁੱਕਾ ਸੀ। ਅਜਿਹੀ ਸਥਿਤੀ ’ਚ ਉਸ ਦੀ ਲਾਸ਼ ਹੋਟਲ ਦੇ ਕਮਰੇ ’ਚ ਕਿਵੇਂ ਮਿਲੀ? ਇਹ ਇਕ ਵੱਡਾ ਸਵਾਲ ਹੈ। ਪੁਲਿਸ ਅਨੁਸਾਰ ਹੋਟਲ ਸਟਾਫ਼ ਸ਼ੱਕ ਦੇ ਘੇਰੇ ਵਿਚ ਹੈ।
Read More : ਪਰਮਜੀਤ ਸਿੰਘ ਸਰਨਾ ਨੂੰ ਵੱਡਾ ਝਟਕਾ