Manish Tiwari

ਸੱਤਾ ਵਿਚ ਰਹਿਣ ਲਈ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਭਾਜਪਾ : ਮਨੀਸ਼ ਤਿਵਾੜੀ

ਕਿਹਾ: ਰਾਹੁਲ ਗਾਂਧੀ ਨੇ ਜਨਤਾ ਦੇ ਸਾਹਮਣੇ ਵੋਟਾਂ ਚੋਰੀ ਕਰਨ ਦੀ ਸਾਜ਼ਿਸ਼ ਦਾ ਕੀਤਾ ਪਰਦਾਫਾਸ਼

ਲੁਧਿਆਣਾ, 16 ਅਗਸਤ : ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਪਣੇ ਲੁਧਿਆਣਾ ਦੌਰੇ ਦੌਰਾਨ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ’ਤੇ ਰਾਜ ਕਰ ਰਹੀ ਭਾਜਪਾ ਸੱਤਾ ਵਿੱਚ ਰਹਿਣ ਲਈ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਹੈ, ਜੋ ਕਿ ਉਨ੍ਹਾਂ ਦੇ ਮਾੜੇ ਇਰਾਦਿਆਂ ਨੂੰ ਦਰਸਾਉਂਦੀ ਹੈ।

ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ ਵੋਟਾਂ ਚੋਰੀ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਜਨਤਾ ਦੇ ਸਾਹਮਣੇ ਕੀਤਾ ਗਿਆ ਹੈ, ਜਿਸ ਵਿੱਚ ਭਾਜਪਾ ਨੇ ਚੋਣ ਜਿੱਤਣ ਲਈ ਵੋਟਾਂ ਵਿੱਚ ਹੇਰਾਫੇਰੀ ਕੀਤੀ, ਜਿਸ ਤੋਂ ਬਾਅਦ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਨੂੰ ਵੋਟ ਚੋਰੀ ਕਾਰਨ ਲੋਕ ਸਭਾ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਹੁਣ ਬਿਹਾਰ ਵਿਚ ਦਲਿਤਾਂ, ਘੱਟ ਗਿਣਤੀਆਂ ਅਤੇ ਹੋਰ ਵਰਗਾਂ ਦੀਆਂ ਵੋਟਾਂ ਸਿਰਫ ਇਸ ਲਈ ਹਟਾ ਦਿੱਤੀਆਂ ਗਈਆਂ ਕਿਉਂਕਿ ਭਾਜਪਾ ਨੂੰ ਲੱਗਦਾ ਹੈ ਕਿ ਉਹ ਇਸ ਨੂੰ ਵੋਟ ਨਹੀਂ ਦੇਣਗੇ ਪਰ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਹਟਾਏ ਗਏ ਵੋਟਾਂ ਨੂੰ ਜਨਤਕ ਕਰਨ ਦਾ ਹੁਕਮ ਦੇ ਕੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ।

ਇਸ ਮੌਕੇ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਦੀਪਕ ਹੰਸ, ਸਾਬਕਾ ਕੌਂਸਲਰ ਕੁਲਦੀਪ ਜੰਡਾ, ਧਰਮਿੰਦਰ ਵਰਮਾ, ਜੋਗਿੰਦਰ ਜੰਗੀ, ਸੁਨੀਲ ਸਹਿਗਲ, ਰਾਕੇਸ਼ ਕੌਸ਼ਲ, ਰੋਹਿਤ ਪਾਹਵਾ, ਰਜਨੀਸ਼ ਚੋਪੜਾ, ਹਰਭਗਤ ਸਿੰਘ ਗਰੇਵਾਲ, ਤਰਸੇਮ ਲਾਲ ਮੌਜੂਦ ਸਨ।

Read More : ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਨੇ ਲਹਿਰਾਇਆ ਤਿਰੰਗਾ

Leave a Reply

Your email address will not be published. Required fields are marked *