ਮੋਸਾਦ ਨੇ ਈਰਾਨੀ ਨਿਗਰਾਨੀ ਸਿਸਟਮ ਰਾਹੀਂ ਤਿਆਰ ਕੀਤੀਆਂ ਸੀ ਬਾਡੀਗਾਰਡਾਂ ਦੀਆਂ ਫਾਈਲਾਂ; ਹਮਲੇ ਦੌਰਾਨ ਸੈਲੂਲਰ ਸੇਵਾਵਾਂ ਠੱਪ ਕਰਨ ਲਈ ਏਆਈ ਦੀ ਹੋਈ ਵਰਤੋਂ
ਨਵੀਂ ਦਿੱਲੀ, 3 ਮਾਰਚ : ਇਕ ਸਨਸਨੀਖੇਜ਼ ਖੁਲਾਸੇ ਵਿਚ ਪਤਾ ਲੱਗਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਅਤੇ ਚੋਟੀ ਦੇ ਈਰਾਨੀ ਅਧਿਕਾਰੀਆਂ ਤੱਕ ਪਹੁੰਚਣ ਲਈ ਤਹਿਰਾਨ ਦੇ ਪੂਰੇ ਟ੍ਰੈਫਿਕ ਕੈਮਰਾ ਨੈੱਟਵਰਕ ਨੂੰ ਹੈਕ ਕਰ ਲਿਆ ਸੀ। ‘ਟਾਈਮਜ਼ ਆਫ਼ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ, ਮੋਸਾਦ ਨੇ ਈਰਾਨੀ ਸਰਕਾਰ ਦੇ ਉਸੇ ਸਿਸਟਮ ਨੂੰ ਢਾਲ ਬਣਾਇਆ, ਜਿਸ ਦੀ ਵਰਤੋਂ ਤਹਿਰਾਨ ਆਪਣੇ ਵਿਰੋਧੀਆਂ ਦੀ ਨਿਗਰਾਨੀ ਲਈ ਕਰਦਾ ਸੀ।
ਖੁਫ਼ੀਆ ਨਿਗਰਾਨੀ ਅਤੇ ਡਾਟਾ ਹੈਕਿੰਗ
ਇਜ਼ਰਾਈਲੀ ਖੁਫ਼ੀਆ ਏਜੰਸੀ ਮੋਸਾਦ ਨੂੰ ਸਾਲਾਂ ਪਹਿਲਾਂ ਇਹਨਾਂ ਕੈਮਰਿਆਂ ਦਾ ਐਕਸੈਸ ਮਿਲ ਚੁੱਕਾ ਸੀ। ਇਸ ਰਾਹੀਂ ਉਨ੍ਹਾਂ ਨੇ ਖਾਮੇਨੇਈ ਦੀ ਸੁਰੱਖਿਆ ਟੀਮ (ਬਾਡੀਗਾਰਡਾਂ) ਦੀਆਂ ਹਰਕਤਾਂ, ਉਨ੍ਹਾਂ ਦੇ ਘਰਾਂ ਦੇ ਪਤੇ, ਕੰਮ ਦੇ ਸ਼ਡਿਊਲ ਅਤੇ ਕਾਰਾਂ ਦੀ ਪਾਰਕਿੰਗ ਤੱਕ ਦੀ ਸੂਚੀ ਤਿਆਰ ਕਰ ਲਈ ਸੀ। ਇਸ ਵਿਸ਼ਾਲ ਡਾਟਾ ਨੂੰ ਛਾਂਟਣ ਅਤੇ ਸਹੀ ਨਤੀਜੇ ਕੱਢਣ ਲਈ ਇਜ਼ਰਾਈਲ ਨੇ ਆਧੁਨਿਕ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਐਲਗੋਰਿਦਮ ਦੀ ਵਰਤੋਂ ਕੀਤੀ।
ਹਮਲੇ ਦੀ ਯੋਜਨਾਬੰਦੀ
ਤਹਿਰਾਨ ਦੀ ਪਾਸਚਰ ਸਟ੍ਰੀਟ ਵਿਖੇ ਹੋਏ ਹਮਲੇ ਦੌਰਾਨ ਇਜ਼ਰਾਈਲ ਅਤੇ ਅਮਰੀਕਾ (US) ਨੇ ਰਣਨੀਤਕ ਤੌਰ ‘ਤੇ ਸੈਲੂਲਰ ਸੇਵਾਵਾਂ ਨੂੰ ਜਾਮ ਕਰ ਦਿੱਤਾ ਸੀ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਹਮਲੇ ਵੇਲੇ ਕੋਈ ਵੀ ਬਾਡੀਗਾਰਡ ਚਿਤਾਵਨੀ ਨਾ ਦੇ ਸਕੇ ਅਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਿਰਫ਼ ‘ਬਿਜ਼ੀ ਸਿਗਨਲ’ ਹੀ ਮਿਲੇ।
ਮੋਸਾਦ, ਸੀਆਈਏ ਅਤੇ ਮਨੁੱਖੀ ਮੁਖ਼ਬਰੀ
ਸੂਤਰਾਂ ਅਨੁਸਾਰ, CIA ਕੋਲ ਇੱਕ ਅਜਿਹਾ ਮਨੁੱਖੀ ਸਰੋਤ (Human Source) ਸੀ, ਜਿਸ ਨੇ ਮੀਟਿੰਗ ਬਾਰੇ ਪੁਖ਼ਤਾ ਜਾਣਕਾਰੀ ਦਿੱਤੀ ਸੀ। ਇਸੇ ਜਾਣਕਾਰੀ ਅਤੇ ਤਕਨੀਕੀ ਨਿਗਰਾਨੀ ਦੇ ਆਧਾਰ ‘ਤੇ ਹੀ ਸ਼ਨੀਵਾਰ ਦੀ ਉਸ ਖ਼ਾਸ ਮੀਟਿੰਗ ਵਿੱਚ ਅਲੀ ਖਾਮੇਨੇਈ ਨੂੰ ਟਰੈਕ ਕਰਕੇ ਨਿਸ਼ਾਨਾ ਬਣਾਇਆ ਗਿਆ।
ਮੋਸਾਦ, ਸੀਆਈਏ ਅਤੇ ਮਨੁੱਖੀ ਸਰੋਤ
ਇਸ ਅਪ੍ਰੇਸ਼ਨ ਦੀ ਸਫਲਤਾ ਵਿਚ ਮੋਸਾਦ ਦੇ ਨਾਲ-ਨਾਲ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ (CIA) ਦਾ ਵੀ ਅਹਿਮ ਰੋਲ ਰਿਹਾ। ਮੋਸਾਦ ਅਤੇ ਸੀਆਈਏ ਨੂੰ ਪੂਰਾ ਭਰੋਸਾ ਸੀ ਕਿ ਸੀਨੀਅਰ ਅਧਿਕਾਰੀ ਸ਼ਨੀਵਾਰ ਦੀ ਮੀਟਿੰਗ ਵਿਚ ਮੌਜੂਦ ਰਹਿਣਗੇ।
ਸੂਤਰਾਂ ਮੁਤਾਬਕ ਸੀਆਈਏ ਕੋਲ ਇੱਕ ਮਨੁੱਖੀ ਸਰੋਤ (Human Source) ਵੀ ਮੌਜੂਦ ਸੀ, ਜਿਸ ਨੇ ਇਸ ਮਿਸ਼ਨ ਲਈ ਅਹਿਮ ਅਤੇ ਗੁਪਤ ਜਾਣਕਾਰੀ ਮੁਹੱਈਆ ਕਰਵਾਈ ਸੀ। ਇਸ ਹਾਈ-ਟੈਕ ਨਿਗਰਾਨੀ ਸਦਕਾ ਹੀ ਇਜ਼ਰਾਈਲ ਮੀਟਿੰਗ ਵਾਲੀ ਥਾਂ ‘ਤੇ ਖਾਮੇਨੇਈ ਨੂੰ ਟਰੈਕ ਕਰਨ ਵਿੱਚ ਸਫ਼ਲ ਰਿਹਾ।
Read More : ਲਾਲੜੂ ਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ਦੀ ਬੇਅਦਬੀ; ਸੰਗਤ ਵਿਚ ਭਾਰੀ ਰੋਸ
