ਘਰੇਲੂ ਖਪਤਕਾਰਾਂ ਨੂੰ 1.5 ਰੁਪਏ ਪ੍ਰਤੀ ਯੂਨਿਟ ਦੀ ਰਾਹਤ
ਚੰਡੀਗੜ੍ਹ, 6 ਮਾਰਚ : ਸੂਬਾ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਵਿਚ ਕਮੀ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੇਂ ਟੈਰਿਫ ਆਰਡਰ ਅਨੁਸਾਰ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿੱਚ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ। ਇਹ ਦਰਾਂ ਦੇਸ਼ ਭਰ ਵਿੱਚ ਸਭ ਤੋਂ ਘੱਟ ਦੱਸੀਆਂ ਜਾ ਰਹੀਆਂ ਹਨ।
ਬਿਜਲੀ ਵਿਭਾਗ ਵੱਲੋਂ ਜਾਰੀ ਵੇਰਵਿਆਂ ਅਨੁਸਾਰ, ਵੱਖ-ਵੱਖ ਵਰਗਾਂ ਲਈ ਦਰਾਂ ਵਿੱਚ ਹੇਠ ਲਿਖੀ ਕਟੌਤੀ ਕੀਤੀ ਗਈ ਹੈ:
ਘਰੇਲੂ ਖਪਤਕਾਰ : 1.5 ਰੁਪਏ ਪ੍ਰਤੀ ਯੂਨਿਟ ਦੀ ਕਮੀ।
ਵਪਾਰਕ ਇਕਾਈਆਂ (ਦੁਕਾਨਾਂ) : 79 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ।
ਉਦਯੋਗਿਕ ਇਕਾਈਆਂ : 74 ਪੈਸੇ ਪ੍ਰਤੀ ਯੂਨਿਟ ਦੀ ਕਮੀ।
ਈਵੀਚਾਰਜਿੰਗ ਸਟੇਸ਼ਨ : 5 ਰੁਪਏ ਪ੍ਰਤੀ ਯੂਨਿਟ ਦੀ ਵੱਡੀ ਕਟੌਤੀ।
ਨਵੇਂ ਟੈਰਿਫ ਆਰਡਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੀਐਸਪੀਸੀਐਲ (PSPCL) ਇੱਕ ਲਾਭਕਾਰੀ ਕੰਪਨੀ ਵਜੋਂ ਉੱਭਰੀ ਹੈ। ਵਿੱਤੀ ਸਾਲ 2024-25 ਦੌਰਾਨ ਪੀਐਸਪੀਸੀਐਲ ਨੇ A+ ਰੇਟਿੰਗ ਹਾਸਲ ਕੀਤੀ ਹੈ ਅਤੇ ਸੰਸਥਾ ਨੂੰ ₹2634 ਕਰੋੜ ਦਾ ਮੁਨਾਫਾ ਹੋਇਆ ਹੈ। ਸਰਕਾਰ ਮੁਤਾਬਕ ਇਹ ਪ੍ਰਾਪਤੀ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਅਤੇ ਸਰਕਾਰੀ ਯਤਨਾਂ ਦਾ ਨਤੀਜਾ ਹੈ।
Read More : ਰੈਪਰ ਬਾਦਸ਼ਾਹ ਦੀਆਂ ਵਧੀਆਂ ਮੁਸ਼ਕਿਲਾਂ
