Shimla-Rain

ਹਿਮਾਚਲ ‘ਚ ਮੌਸਮ ਦਾ ਵੱਡਾ ਉਲਟਫੇਰ: ਸ਼ਿਮਲਾ ‘ਚ ਮੀਂਹ ਸ਼ੁਰੂ

ਮੌਸਮ ਵਿਭਾਗ ਵੱਲੋਂ ਸੂਬੇ ‘ਚ ‘ਔਰੇਂਜ ਅਲਰਟ’ ਜਾਰੀ 8 ਅਪ੍ਰੈਲ ਤੱਕ ਮੀਂਹ ਤੇ ਬਰਫ਼ਬਾਰੀ ਦਾ ਦੌਰ ਰਹੇਗਾ ਜਾਰੀ

ਸ਼ਿਮਲਾ, 4 ਅਪ੍ਰੈਲ : ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਰਾਜਧਾਨੀ ਸ਼ਿਮਲਾ ਵਿਚ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਉਣ ਦੀ ਉਮੀਦ ਹੈ। ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਮੌਸਮ ਵਿਭਾਗ ਨੇ ਸੂਬੇ ਵਿੱਚ ਅਗਲੇ ਕਈ ਦਿਨਾਂ ਲਈ ਚਿਤਾਵਨੀ ਜਾਰੀ ਕੀਤੀ ਹੈ।

ਔਰੇਂਜ ਅਲਰਟ: 4 ਅਪ੍ਰੈਲ ਨੂੰ ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਦੇ ਕਈ ਇਲਾਕਿਆਂ ਵਿਚ ਗਰਜ-ਤੂਫ਼ਾਨ ਅਤੇ ਗੜੇਮਾਰੀ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਹੋਰ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ ਰਹੇਗਾ।

ਬਰਫ਼ਬਾਰੀ ਦੀ ਸੰਭਾਵਨਾ : 4 ਅਤੇ 8 ਅਪ੍ਰੈਲ ਨੂੰ ਸੂਬੇ ਵਿੱਚ ਕਈ ਥਾਵਾਂ ‘ਤੇ ਹਲਕੇ ਮੀਂਹ ਦੇ ਨਾਲ-ਨਾਲ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। 5, 6 ਅਤੇ 7 ਅਪ੍ਰੈਲ ਨੂੰ ਵੀ ਕੁਝ ਹਿੱਸਿਆਂ ਵਿੱਚ ਮੌਸਮ ਖ਼ਰਾਬ ਰਹੇਗਾ।

ਅਪ੍ਰੈਲ ਦਾ ਦੂਜਾ ਹਫ਼ਤਾ : 10 ਤੋਂ 16 ਅਪ੍ਰੈਲ ਦਰਮਿਆਨ ਉੱਚੀਆਂ ਪਹਾੜੀਆਂ ਅਤੇ ਮੱਧ-ਪਹਾੜੀ ਖੇਤਰਾਂ ਵਿੱਚ ਇੱਕ-ਦੋ ਵਾਰ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋਣ ਦੀ ਉਮੀਦ ਹੈ।

ਮਾਰਚ ਮਹੀਨੇ ਦਾ ਲੇਖਾ-ਜੋਖਾ : ਇਸ ਸਾਲ ਮਾਰਚ ਵਿੱਚ ਆਮ ਨਾਲੋਂ 17% ਘੱਟ ਬਾਰਿਸ਼ ਦਰਜ ਕੀਤੀ ਗਈ। ਜਿੱਥੇ ਊਨਾ, ਬਿਲਾਸਪੁਰ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਆਮ ਤੋਂ ਵੱਧ ਬਾਰਿਸ਼ ਹੋਈ, ਉੱਥੇ ਹੀ ਕਾਂਗੜਾ, ਕੁੱਲੂ ਅਤੇ ਹਮੀਰਪੁਰ ਵਿੱਚ ਮੀਂਹ ਘੱਟ ਪਿਆ। ਮਾਰਚ ਦੌਰਾਨ ਮੰਡੀ ਜ਼ਿਲ੍ਹੇ ਵਿੱਚ ਤਿੰਨ ਦਿਨ ਸੰਘਣੀ ਧੁੰਦ ਰਹੀ।

ਇਸ ਤੋਂ ਇਲਾਵਾ 16 ਮਾਰਚ ਨੂੰ ਊਨਾ, ਮੰਡੀ ਅਤੇ ਕਾਂਗੜਾ ਅਤੇ 20 ਮਾਰਚ ਨੂੰ ਕਲਪਾ, ਊਨਾ, ਮੰਡੀ, ਕਾਂਗੜਾ, ਬਿਲਾਸਪੁਰ ਅਤੇ ਚੰਬਾ ਦੇ ਕੁਝ ਇਲਾਕਿਆਂ ਵਿੱਚ ਕੜਾਕੇ ਦੀ ਠੰਡ ਦੇਖਣ ਨੂੰ ਮਿਲੀ।

Read More : ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ ਦਿੱਤੀਆਂ 65,264 ਸਰਕਾਰੀ ਨੌਕਰੀਆਂ : ਭਗਵੰਤ ਮਾਨ

Leave a Reply

Your email address will not be published. Required fields are marked *