ਨੀਦਰਲੈਂਡ ਵੱਲੋਂ ਖੋਲ੍ਹੀ ਗਈ ਹੈ ਡੀ ਹੌਜ਼ ਨਾਮੀ ਕੰਪਨੀ
ਰਾਜਪੁਰਾ, 1 ਅਕਤੂਬਰ : ਜ਼ਿਲਾ ਪਟਿਆਲਾ ਦੇ ਕਸਬਾ ਰਾਜਪੁਰਾ ਵਿਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ। ਇਹ ਫੈਕਟਰੀ ਵਿਦੇਸ਼ੀ ਕੰਪਨੀ ਡੀ. ਹੌਜ਼ ਵੱਲੋਂ ਖੋਲ੍ਹੀ ਗਈ ਹੈ। ਕੰਪਨੀ ਨੇ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿਚ ਖੋਲ੍ਹਿੁਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਫੈਕਟਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।
ਇਸ ਮੌਕੇ ਕੰਪਨੀ ਦੇ ਮਾਲਕ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਦਰਲੈਂਡ ਆਉਣ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਇਹ ਸੱਦਾ ਪ੍ਰਵਾਨ ਕਰਦਿਆਂ ਕਿਹਾ ਕਿ ਜਦੋਂ ਵੀ ਸਮਾਂ ਮਿਲਿਆ ਤਾਂ ਉਹ ਜ਼ਰੂਰ ਆਉਣਗੇ ਤੇ ਆਪਣੇ ਨਾਲ ਕੁਝ ਕਿਸਾਨ ਭਰਾਵਾਂ ਨੂੰ ਵੀ ਲੈ ਕੇ ਜਾਣਗੇ, ਜੋ ਨਵੇਂ ਤਰੀਕਿਆਂ ਨਾਲ ਕੁਝ ਕਰਨਾ ਚਾਹੁੰਦੇ ਹਨ।
Read More : ਸਕੂਲ ਦੀ ਇਮਾਰਤ ਡਿੱਗੀ, ਮਲਬੇ ਹੇਠ ਦੱਬੇ 91 ਵਿਦਿਆਰਥੀ
