ਜੰਡਿਆਲਾ ਗੁਰੂ

ਜੰਡਿਆਲਾ ਗੁਰੂ ’ਚ ਪਾਕਿ ਤੋਂ ਉੱਡ ਕੇ ਆਇਆ ਗੁਬਾਰਿਆਂ ਨਾਲ ਬੱਝਾ ਬੈਨਰ

ਮਕਾਨ ਦੀ ਛੱਤ ’ਤੇ ਡਿੱਗਿਆ ਉਰਦੂ ਭਾਸ਼ਾ ਵਾਲਾ ਬੈਨਰ; ਪੁਲਸ ਮੁਤਾਬਕ ਤੇਜ਼ ਹਵਾਵਾਂ ਕਾਰਨ ਸਰਹੱਦ ਪਾਰੋਂ ਪਹੁੰਚੇ ਗੁਬਾਰੇ

ਅੰਮ੍ਰਿਤਸਰ, 7 ਫਰਵਰੀ: ਜੰਡਿਆਲਾ ਗੁਰੂ ਇਲਾਕੇ ’ਚ ਇਕ ਅਸਾਧਾਰਨ ਘਟਨਾ ਨੇ ਸਥਾਨਕ ਲੋਕਾਂ ’ਚ ਉਤਸੁਕਤਾ ਅਤੇ ਦਹਿਸ਼ਤ ਫੈਲਾ ਦਿੱਤੀ, ਜਦੋਂ ਪਾਕਿਸਤਾਨ ਵਾਲੇ ਪਾਸਿਓਂ ਹਵਾ ’ਚ ਉੱਡਦਾ ਹੋਇਆ ਗੁਬਾਰਿਆਂ ਨਾਲ ਬੱਝਾ ਇਕ ਬੈਨਰ ਇੱਥੇ ਇਕ ਮਕਾਨ ਦੀ ਛੱਤ ’ਤੇ ਆ ਡਿੱਗਿਆ। ਬੈਨਰ ’ਤੇ ਲਾਲ, ਨੀਲੇ ਅਤੇ ਕਾਲੇ ਰੰਗ ’ਚ ਉਰਦੂ ਭਾਸ਼ਾ ਵਿੱਚ ਪਾਕਿਸਤਾਨ ’ਚ ਲਗਾਏ ਜਾਣ ਵਾਲੇ ਇਕ ਮੈਡੀਕਲ ਕੈਂਪ ਬਾਰੇ ਜਾਣਕਾਰੀ ਲਿਖੀ ਹੋਈ ਸੀ ਅਤੇ ਨਾਲ ਹੀ ਇਕ ਮੋਬਾਈਲ ਨੰਬਰ ਵੀ ਅੰਕਿਤ ਸੀ।

ਘਟਨਾ ਤੋਂ ਬਾਅਦ ਜਦੋਂ ਇਹ ਬੈਨਰ ਛੱਤ ’ਤੇ ਡਿੱਗਿਆ ਤਾਂ ਪਿੰਡ ਦੇ ਬੱਚੇ ਇਸ ਨੂੰ ਚੁੱਕ ਕੇ ਖੇਡਣ ਲੱਗੇ, ਪਰ ਸਿਆਣੇ ਪਿੰਡ ਵਾਸੀਆਂ ਨੇ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੈਨਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਜੰਡਿਆਲਾ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਇਹ ਗੁਬਾਰੇ ਉੱਡ ਕੇ ਭਾਰਤੀ ਸਰਹੱਦ ਅੰਦਰ ਆ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਬੈਨਰ ’ਤੇ ਕੋਈ ਵੀ ਇਤਰਾਜ਼ਯੋਗ ਸ਼ਬਦ ਨਹੀਂ ਲਿਖਿਆ ਸੀ, ਬਲਕਿ ਇਹ ਇਕ ਆਮ ਪ੍ਰਚਾਰ ਪੰਫਲੇਟ ਸੀ। ਫਿਰ ਵੀ ਸੁਰੱਖਿਆ ਦੇ ਲਿਹਾਜ਼ ਨਾਲ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

Read More : ਪੰਜਾਬ ਪੁਲਸ ਵੱਲੋਂ 584 ਥਾਵਾਂ ’ਤੇ ਛਾਪੇਮਾਰੀ, 180 ਕਾਬੂ

Leave a Reply

Your email address will not be published. Required fields are marked *